ਤ੍ਰਿਪੁਰਾ ਦੇ CM ਬਿਪਲਬ ਕੁਮਾਰ ਦੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ, ਪਤਨੀ-ਧੀ ਨਿਕਲੀਆਂ ਪਾਜ਼ੇਟਿਵ

08/04/2020 12:30:27 PM

ਅਗਰਤਲਾ- ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਦੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਈ ਹੈ ਪਰ ਉਨ੍ਹਾਂ ਦੀ ਪਤਨੀ ਨੀਤੀ ਦੇਵ ਅਤੇ ਧੀ ਸ਼ਰੇਯਾ ਇਸ ਵਾਇਰਸ ਨਾਲ ਇਨਫੈਕਟਡ ਪਾਈਆਂ ਗਈਆਂ ਹਨ। ਸ਼੍ਰੀ ਦੇਵ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਉਨ੍ਹਾਂ ਨੇ ਮੰਗਲਵਾਰ ਸਵੇਰੇ ਫੇਸਬੁੱਕ 'ਤੇ ਲਿਖਿਆ,''ਮੇਰੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਅਗਲੇ 7 ਦਿਨ ਮੈਂ ਘਰ 'ਚ ਕੁਆਰੰਟੀਨ ਰਹਾਂਗਾ ਅਤੇ ਹੋਰ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਾਂਗਾ। ਮੈਂ ਘਰੋਂ ਹੀ ਕੰਮਕਾਰ ਕਰਾਂਗਾ। ਮੈਂ ਤ੍ਰਿਪੁਰਾ ਦੇ ਪਿਆਰੇ ਲੋਕਾਂ ਦਾ ਦੁਆਵਾਂ ਅਤੇ ਪ੍ਰਾਰਥਨਾ ਲਈ ਆਭਾਰ ਜ਼ਾਹਰ ਕਰਦਾ ਹਾਂ। ਕੋਰੋਨਾ ਵਿਰੁੱਧ ਜੰਗ ਜਾਰੀ ਰਹੇਗੀ ਅਤੇ ਅਸੀਂ ਸਾਰੇ ਮਿਲ ਕੇ ਇਸ 'ਤੇ ਜਿੱਤ ਹਾਸਲ ਕਰਾਂਗੇ।'' 

ਉਨ੍ਹਾਂ ਦੀ ਪਤਨੀ ਅਤੇ ਧੀ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ ਪਰ ਬਜ਼ੁਰਗ ਮਾਂ ਅਤੇ ਉਨ੍ਹਾਂ ਬੇਟੇ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਇਕ ਸੁਰੱਖਿਆ ਕਰਮੀ ਕੋਵਿਡ-19 ਨਾਲ ਪੀੜਤ ਪਾਇਆ ਗਿਆ ਸੀ। ਉਨ੍ਹਾਂ ਦੀ ਭਤੀਜੀ ਜੋ ਹਾਲ ਹੀ 'ਚ ਮੁੱਖ ਮੰਤਰੀ ਰਿਹਾਇਸ਼ 'ਤੇ ਆਈ ਸੀ, ਵੀ ਵਾਇਰਸ ਨਾਲ ਪੀੜਤ ਪਾਈ ਗਈ ਹੈ। ਮੁੱਖ ਮੰਤਰੀ ਦੇ ਪਰਿਵਾਰ ਵਾਲਿਆਂ 'ਚ ਕੋਰੋਨਾ ਦੇ ਹਲਕੇ ਲੱਛਣ ਪਾਏ ਗਏ ਹਨ ਅਤੇ ਉਨ੍ਹਾਂ 'ਚ ਇ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਹਨ। ਉਨ੍ਹਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਮੁੱਖ ਮੰਤਰੀ ਰਿਹਾਇਸ਼ 'ਚ ਲੋਕਾਂ ਦਾ ਪ੍ਰਵੇਸ਼ ਰੋਕ ਦਿੱਤਾ ਗਿਆ ਹੈ।


DIsha

Content Editor

Related News