ਤ੍ਰਿਪਰਾ ਦੇ CM ਬਿਪਲਬ ਦੇਵ ਨੇ ਮੰਗੀ ਮੁਆਫ਼ੀ, ਪੰਜਾਬੀ ਅਤੇ ਜਾਟ ਭਾਈਚਾਰੇ ''ਤੇ ਕੀਤੀ ਸੀ ਵਿਵਾਦਿਤ ਟਿੱਪਣੀ

07/21/2020 11:39:53 AM

ਅਗਰਤਲਾ- ਪੰਜਾਬੀ ਅਤੇ ਜਾਟ ਭਾਈਚਾਰੇ 'ਤੇ ਵਿਵਾਦਿਤ ਬਿਆਨ ਦੇਣ ਵਾਲੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਸਫ਼ਾਈ ਦਿੱਤੀ ਹੈ। ਸੀ.ਐੱਮ. ਬਿਪਲਬ ਕੁਮਾਰ ਦੇਬ ਨੇ ਕਿਹਾ ਕਿ ਅਗਰਤਲਾ ਪ੍ਰੈੱਸ ਕਲੱਬ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਮੈਂ ਆਪਣੇ ਪੰਜਾਬੀ ਅਤੇ ਜਾਟ ਭਰਾਵਾਂ ਬਾਰੇ ਕੁਝ ਲੋਕਾਂ ਦੀ ਸੋਚ ਦਾ ਜ਼ਿਕਰ ਕੀਤਾ ਸੀ। ਮੇਰੀ ਧਾਰਨਾ ਕਿਸੇ ਵੀ ਸਮਾਜ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ। ਸੀ.ਐੱਮ. ਬਿਪਲਬ ਕੁਮਾਰ ਦੇਬ ਨੇ ਕਿਹਾ ਕਿ ਮੈਨੂੰ ਪੰਜਾਬੀ ਅਤੇ ਜਾਟ ਦੋਹਾਂ ਭਾਈਚਾਰਿਆਂ 'ਤੇ ਮਾਣ ਹੈ। ਮੈਂ ਖੁਦ ਵੀ ਕਾਫ਼ੀ ਸਮੇਂ ਤੱਕ ਇਨ੍ਹਾਂ ਵਿਚ ਰਿਹਾ ਹਾਂ। ਮੇਰੇ ਕਈ ਅਭਿੰਨ ਦੋਸਤ ਇਸੇ ਸਮਾਜ ਤੋਂ ਆਉਂਦੇ ਹਨ। ਜੇਕਰ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਲਈ ਮੈਂ ਵਿਅਕਤੀਗੱਤ ਰੂਪ ਨਾਲ ਮੁਆਫ਼ੀ ਮੰਗਦਾ ਹਾਂ।

PunjabKesariਇਹ ਸੀ ਵਿਵਾਦਿਤ ਬਿਆਨ
ਸੀ.ਐੱਮ. ਬਿਪਲਬ ਕੁਮਾਰ ਦੇਬ ਨੇ ਕਿਹਾ ਸੀ,''ਜੇਕਰ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਅਸੀਂ ਕਹਿੰਦੇ ਹਾਂ, ਉਹ ਇਕ ਪੰਜਾਬੀ ਹੈ, ਇਕ ਸਰਦਾਰ ਹੈ! ਸਰਦਾਰ ਕਿਸੇ ਤੋਂ ਨਹੀਂ ਡਰਦਾ, ਉਹ ਬਹੁਤ ਮਜ਼ਬੂਤ ਹੁੰਦੇ ਹਨ ਪਰ ਦਿਮਾਗ਼ ਘੱਟ ਹੁੰਦਾ ਹੈ। ਕੋਈ ਵੀ ਉਨ੍ਹਾਂ ਨੂੰ ਤਾਕਤ ਨਾਲ ਨਹੀਂ ਸਗੋਂ ਪਿਆਰ ਅਤੇ ਸਨੇਹ ਨਾਲ ਜਿੱਤ ਸਕਦਾ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਮੈਂ ਤੁਹਾਨੂੰ ਹਰਿਆਣਾ ਦੇ ਜਾਟਾਂ ਬਾਰੇ ਦੱਸਦਾ ਹਾਂ। ਲੋਕ ਜਾਟਾਂ ਬਾਰੇ ਕਿਵੇਂ ਗੱਲ ਕਰਦਾ ਹਾਂ, ਉਹ ਕਹਿੰਦੇ ਹਨ। ਜਾਟ ਘੱਟ ਬੁੱਧੀਮਾਨ ਹਨ ਪਰ ਸਰੀਰਕ ਰੂਪ ਨਾਲ ਸਿਹਤਮੰਦ ਹਨ। ਜੇਕਰ ਤੁਸੀਂ ਇਕ ਜਾਟ ਨੂੰ ਚੁਣੌਤੀ ਦਿੰਦੇ ਹੋਤਾਂ ਉਹ ਆਪਣੀ ਬੰਦੂਕ ਆਪਣੇ ਘਰ ਤੋਂ ਬਾਹਰ ਲੈ ਆਏਗਾ।''

ਬਿਪਲਬ ਨੇ ਕਿਹਾ ਸੀ,''ਬੰਗਾਲ ਜਾਂ ਬੰਗਾਲੀਆਂ ਲਈ, ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਬੁੱਧੀਮਤਾ ਦੇ ਸੰਬੰਧ 'ਚ ਚੁਣੌਤੀ ਨਹੀਂ ਦੇਣੀ ਚਾਹੀਦੀ। ਬੰਗਾਲੀਆਂ ਨੂੰ ਬਹੁਤ ਬੁੱਧੀਮਾਨ ਮੰਨਿਆ ਜਾਂਦਾ ਹੈ ਅਤੇ ਇਹ ਭਾਰਤ 'ਚ ਉਨ੍ਹਾਂ ਦੀ ਪਛਾਣ ਹੈ, ਜਿਵੇਂ ਹਰ ਭਾਈਚਾਰੇ ਨੂੰ ਇਕ ਨਿਸ਼ਚਿਤ ਪ੍ਰਕਾਰ ਅਤੇ ਚਰਿੱਤਰ ਨਾਲ ਜਾਣਿਆ ਜਾਂਦਾ ਹੈ।


DIsha

Content Editor

Related News