ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਰਾਜ ਸਭਾ 'ਚ ਪੇਸ਼ ਕੀਤਾ ਤਿੰਨ ਤਲਾਕ ਬਿੱਲ

07/30/2019 12:17:30 PM

ਨਵੀ ਦਿੱਲੀ—ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਭਾਵ ਮੰਗਲਵਾਰ ਨੂੰ ਰਾਜਸਭਾ 'ਚ 'ਦ ਮੁਸਲਿਮ ਵੁਮੈਨ (ਪ੍ਰੋਟੈਕਸ਼ਨ ਆਫ ਰਾਈਟਸ ਆਨ ਮੈਰਿਜ) ਬਿੱਲ 2019 ਪੇਸ਼ ਕੀਤਾ ਹੈ।ਬਿੱਲ 'ਤੇ 4 ਘੰਟੇ ਦਾ ਸਮਾਂ ਤੈਅ ਕੀਤਾ ਗਿਆ ਹੈ। ਬਿੱਲ ਨੂੰ ਲੈ ਕੇ ਭਾਜਪਾ ਨੇ ਆਪਣੇ ਸੰਸਦ ਮੈਂਬਰਾਂ ਨੂੰ ਵਿਹਿਪ ਜਾਰੀ ਕੀਤਾ ਹੈ। ਉਨ੍ਹਾਂ ਨੇ ਤਿੰਨ ਤਲਾਕ ਬਿੱਲ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਅਸੀਂ ਬੇਟੀਆਂ ਨੂੰ ਫੁੱਟਪਾਥ 'ਤੇ ਨਹੀਂ ਛੱਡ ਸਕਦੇ। ਕਾਨੂੰਨ ਮੰਤਰੀ ਨੇ ਕਿਹਾ ਕਿ ਤਿੰਨ ਤਲਾਕ ਬਿੱਲ 'ਤੇ ਅੱਜ ਦਾ ਦਿਨ ਇਤਿਹਾਸਿਕ ਹੈ। ਕਾਂਗਰਸ ਨੇ ਤਿੰਨ ਤਲਾਕ ਬਿੱਲ 'ਤੇ ਕਿਹਾ ਹੈ ਕਿ ਸਰਕਾਰ ਨੂੰ ਸਿਰਫ ਮੁਸਲਿਮ ਔਰਤਾਂ ਦੀ ਚਿੰਤਾ ਕਿਉਂ ਹੈ। ਸਾਰਿਆਂ ਧਰਮਾਂ 'ਚ ਤਲਾਕ ਇੱਕ ਬਹੁਤ ਵੱਡਾ ਮੁੱਦਾ ਹੈ।

ਰਵੀਸ਼ੰਕਰ ਨੇ ਜਵਾਬ 'ਚ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਕਾਰਵਾਈ ਨਹੀਂ ਹੋ ਰਹੀ ਹੈ ਅਤੇ ਛੋਟੀਆਂ-ਛੋਟੀਆਂ ਗੱਲਾਂ 'ਤੇ ਤਿੰਨ ਤਲਾਕ ਦਿੱਤਾ ਜਾ ਰਿਹਾ ਹੈ। ਇਸ ਕਾਰਨ ਫਿਰ ਤੋਂ ਕਾਨੂੰਨ ਲੈ ਕੇ ਆਇਆ ਜਾਵੇ। ਮੰਤਰੀ ਨੇ ਕਿਹਾ ਹੈ ਕਿ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਵੀ ਬਿੱਲ 'ਚ ਕੁਝ ਬਦਲਾਅ ਵੀ ਕੀਤੇ ਗਏ ਹਨ।

PunjabKesari
ਦੱਸ ਦੇਈਏ ਕਿ ਲੋਕ ਸਭਾ 'ਚ 26 ਜੁਲਾਈ ਨੂੰ ਇਹ ਬਿੱਲ ਪਾਸ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਆਪਣੇ ਪਹਿਲੇ ਕਾਰਜਕਾਲ ਦੇ ਅੰਤ 'ਚ ਦੂਜੀ ਵਾਰ ਤਿੰਨ ਤਲਾਕ ਬਿੱਲ ਨੂੰ ਲੈ ਕੇ ਆਈ ਸੀ। ਇਸ ਬਿੱਲ ਨੂੰ ਲੋਕ ਸਭਾ 'ਚ ਆਸਾਨੀ ਨਾਲ ਪਾਸ ਕੀਤਾ ਜਾ ਰਿਹਾ ਹੈ ਪਰ ਸਰਕਾਰ ਲਈ ਇਸ ਬਿੱਲ ਨੂੰ ਰਾਜ ਸਭਾ 'ਚ ਪਾਸ ਕਰਵਾਉਣ ਲਈ ਚੁਣੌਤੀ ਦਿੱਤੀ ਗਈ ਹੈ। 


Iqbalkaur

Content Editor

Related News