ਮੇਰਠ ''ਚ ਚਿੱਠੀ ਲਿੱਖ ਦਿੱਤਾ ਤਿੰਨ ਤਲਾਕ
Wednesday, Jan 02, 2019 - 09:41 PM (IST)

ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ ਦੇ ਥਾਣਾ ਸਿਲਾੜੀ ਗੇਟ ਖੇਤਰ 'ਚ ਪਤਨੀ ਨੂੰ ਪੱਤਰ ਲਿੱਖ ਕੇ ਤਿੰਨ ਤਲਾਕ ਦੇਣ ਦੇ ਦੋਸ਼ੀ ਪਤੀ ਖਿਲਾਫ ਪੀੜਤਾ ਦੇ ਭਰਾ ਦੀ ਤਹਿਰੀਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ, ''ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਤਨੀ ਇਸ ਤੋਂ ਪਹਿਲਾਂ ਆਪਣੇ ਪਤੀ ਖਿਲਾਫ ਦਾਜ ਉਤਪੀੜਨ ਦਾ ਮੁਕੱਦਮਾ ਵੀ ਦਰਜ ਕਰਵਾ ਚੁੱਕੀ ਹੈ।'' ਇਹ ਮੰਨਿਆ ਜਾ ਰਿਹਾ ਹੈ ਕਿ ਮੇਰਠ 'ਚ ਤਿੰਨ ਤਲਾਕ ਦੇ ਮਾਮਲੇ 'ਚ ਦਰਜ ਇਹ ਪਹਿਲਾ ਮੁਕੱਦਮਾ ਹੈ। ਇਲਾਕੇ ਦੇ ਪੁਲਸ ਅਧਿਕਾਰੀ ਦਿਨੇਸ਼ ਸ਼ੁਕਲਾ ਅਨੁਸਾਰ ਥਾਣਾ ਲਿਸਾੜੀ ਗੇਟ ਇਲਾਕੇ ਦੀ ਰਹਿਣ ਵਾਲੀ ਹਲੀਮਾ ਦਾ ਵਿਆਹ ਅਪ੍ਰੈਲ 2015 'ਚ ਖੁਰਜਾ ਨਿਵਾਸੀ ਆਬਿਦ ਪੁੱਤਰ ਜਾਹਿਦ ਨਾਲ ਹੋਇਆ ਸੀ।
ਪੁਲਸ ਨੇ ਦੱਸਿਆ ਕਿ ਆਬਿਦ 'ਤੇ ਦੋਸ਼ ਹੈ ਕਿ ਪੰਜ ਮਹੀਨੇ ਪਹਿਲਾਂ ਉਸ ਨੇ ਕਥਿਤ ਰੂਪ ਨਾਲ ਦਾਜ ਲਈ ਕੁੱਟਮਾਰ ਕਰ ਹਲੀਮਾ ਨੂੰ ਘਰੋਂ ਕੱਢ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮਾਇਕੇ ਆ ਕੇ ਹਲੀਮਾ ਨੇ ਪਤੀ ਤੇ ਸਹੁਰੇ ਵਾਲਿਆਂ ਖਿਲਾਫ ਦਾਜ ਉਤਪੀੜਨ ਦਾ ਮੁਕੱਦਮਾ ਦਰਦ ਕਰਵਾਇਆ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਆਬਿਦ ਕਥਿਤ ਰੂਪ ਨਾਲ ਆਪਣੀ ਪਤਨੀ 'ਤੇ ਇਸ ਮੁਕੱਦਮੇ ਨੂੰ ਵਾਪਸ ਲੈਣ ਲਈ ਦਬਾਅ ਬਣਾ ਰਿਹਾ ਸੀ।
ਤਹਿਰੀਰ ਦਾ ਹਵਾਲਾ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਹਲੀਮਾ ਦੇ ਇਨਕਾਰ ਕਰਨ 'ਤੇ ਪਹਿਲਾਂ ਉਸ ਨੇ ਵਟਸਐਪ ਰਾਹੀਂ ਤਿੰਨ ਤਲਾਕ ਦਿੱਤੇ ਤੇ ਬਾਅਦ 'ਚ ਪੱਤਰ ਲਿੱਖ ਕੇ ਹਲੀਮਾ ਦੇ ਘਰ ਭੇਜ ਦਿੱਤਾ। ਇਸ 'ਤੇ ਔਰਤ ਨੇ ਆਪਣੇ ਪਤੀ ਖਿਲਾਫ ਮੁਸਲਿਮ ਮਹਿਲਾ ਅਧਿਕਾਰ ਤੇ ਵਿਆਹ ਸੁਰੱਖਿਆ ਆਰਡੀਨੈਂਸ 2018 ਦਾ ਹਵਾਲਾ ਦਿੰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।