ਲੋਕ ਸਭਾ 'ਚ ਤਿੰਨ ਤਲਾਕ ਬਿੱਲ ਪੇਸ਼
Thursday, Dec 27, 2018 - 03:11 PM (IST)

ਨਵੀਂ ਦਿੱਲੀ— ਮੁਸਲਿਮ ਸਮਾਜ ਨਾਲ ਜੁੜੀ ਤਿੰਨ ਤਲਾਕ ਦੀ ਪ੍ਰਥਾ 'ਤੇ ਰੋਕ ਲਗਾਉਣ ਦੇ ਮਕਸਦ ਨਾਲ ਲਿਆਂਦੇ ਗਏ ਬਿੱਲ 'ਤੇ ਲੋਕ ਸਭਾ 'ਚ ਵੀਰਵਾਰ ਨੂੰ ਚਰਚਾ ਸ਼ੁਰੂ ਹੋ ਗਈ। ਕੇਂਦਰ ਅਤੇ ਭਾਜਪਾ ਸਰਕਾਰ ਨੇ ਲੋਕ ਸਭਾ 'ਚ ਪੈਂਡਿੰਗ ਤਿੰਨ ਤਲਾਕ ਬਿੱਲ ਨੂੰ ਪਾਸ ਕਰਵਾਉਣ ਦੀ ਤਿਆਰੀ ਕੀਤੀ ਹੈ। ਭਾਜਪਾ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਬਿੱਲ ਪੇਸ਼ ਕਰਦੇ ਹੋਏ ਕਿਹਾ ਕਿ ਤਿੰਨ ਤਲਾਕ ਬਿੱਲ ਨਾਲ ਸਾਡੀਆਂ ਭੈਣਾਂ ਨੂੰ ਨਿਆਂ ਮਿਲੇਗਾ। ਉਨ੍ਹਾਂ ਨੇ ਕਿਹਾ 2017 ਤੋਂ ਲੈ ਕੇ 10 ਦਸੰਬਰ ਤੱਕ ਦੇਸ਼ 'ਚ 177 ਟ੍ਰਿਪਲ ਤਲਾਕ ਦੇ ਮਾਮਲੇ ਸਾਹਮਣੇ ਆਏ। ਦਸੰਬਰ 'ਚ ਕਾਂਗਰਸ ਨੇ ਇਸ ਬਿੱਲ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੇ ਕਿਹਾ ਇਹ ਔਰਤਾਂ ਨੂੰ ਸਨਮਾਨ ਦੇਣ ਦਾ ਬਿੱਲ ਹੈ। ਉੱਥੇ ਹੀ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਰਕਾਰ ਧਾਰਮਿਕ ਮਾਮਲੇ 'ਚ ਦਖ਼ਲ ਨਾ ਦੇਵੇ। ਉੱਥੇ ਹੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਬਿੱਲ ਦਾ ਸੰਬੰਧ ਕਿਸੇ ਖਾਸ ਧਰਮ ਨਾਲ ਨਹੀਂ। ਇਹ ਬਿੱਲ ਇਨਸਾਨੀਅਤ ਅਤੇ ਇਨਸਾਫ਼ ਲਈ ਲਿਆਂਦਾ ਗਿਆ ਹੈ। ਉਨ੍ਹਾਂ ਨੇ ਕਿਹਾ ਖੜਗੇ ਜੀ ਸਾਡੀ ਗੱਲ ਸੁਣਨ ਕਿ ਬਿੱਲ ਕਿਉਂ ਲਿਆਂਦਾ ਜਾ ਰਿਹਾ ਹੈ। ਬਿੱਲ 'ਤੇ ਵਿਰੋਧੀ ਧਿਰ ਨਾਲ ਚਰਚਾ ਨੂੰ ਤਿਆਰ ਹੈ ਸਰਕਾਰ। ਦੁਨੀਆ ਦੇ 20 ਇਸਲਾਮਿਕ ਦੇਸ਼ਾਂ ਨੇ ਬੈਨ ਕੀਤਾ ਤਿੰਨ ਤਲਾਕ।