ਤਿੰਨ ਤਲਾਕ ਦੇ ਮਾਮਲੇ ''ਚ 5 ਲੋਕਾਂ ''ਤੇ ਮਾਮਲਾ ਦਰਜ

Saturday, Feb 15, 2020 - 05:38 PM (IST)

ਤਿੰਨ ਤਲਾਕ ਦੇ ਮਾਮਲੇ ''ਚ 5 ਲੋਕਾਂ ''ਤੇ ਮਾਮਲਾ ਦਰਜ

ਠਾਣੇ— ਤਿੰਨ ਤਲਾਕ ਦੇ ਮਾਮਲੇ 'ਚ ਇਕ ਹੀ ਪਰਿਵਾਰ ਦੀਆਂ 2 ਔਰਤਾਂ ਸਮੇਤ 5 ਲੋਕਾਂ ਵਿਰੁੱਧ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ। ਪੁਲਸ ਸੂਤਰਾਂ ਅਨੁਸਾਰ ਮੁੰਬਈ ਨਾਲ ਲੱਗਦੇ ਠਾਣੇ ਸ਼ਹਿਰ ਦੇ ਮਾਨਪਾੜਾ ਇਲਾਕੇ 'ਚ ਇਕ ਔਰਤ ਨੇ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ 'ਤੇ ਫਰਵਰੀ 2019 ਤੋਂ ਜੁਲਾਈ 2019 ਦਰਮਿਆਨ ਪਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤਕਰਤਾ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦੇ ਪਿਤਾ ਨੇ ਵਿਆਹ ਦੇ ਸਮੇਂ ਕੋਈ ਦਾਜ ਨਹੀਂ ਦਿੱਤਾ ਸੀ ਪਰ ਬਾਅਦ 'ਚ ਸਹੁਰੇ ਪਰਿਵਾਰ ਵਾਲਿਆਂ ਨੇ 30 ਹਜ਼ਾਰ ਰੁਪਏ ਲਏ ਸਨ ਅਤੇ ਹੁਣ ਦੋਪਹੀਆ ਵਾਹਨ ਲਈ ਰੁਪਏ ਦੀ ਮੰਗ ਕਰ ਰਹੇ ਹਨ।

ਸਹੁਰੇ ਪਰਿਵਾਰ ਵਾਲਿਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਕੁੜੀ ਪੱਖ ਵਾਲਿਆਂ ਨੇ ਪੂਰੀ ਨਹੀਂ ਕੀਤੀ ਤਾਂ ਕੁੜੀ ਜਿਉਂਦੀ ਸਾੜ ਦੇਵਾਂਗੇ। ਸਹੁਰੇ ਪਰਿਵਾਰ ਵਾਲਿਆਂ ਦੀ ਜਦੋਂ ਮੰਗ ਪੂਰੀ ਨਹੀਂ ਹੋਈ, ਉਦੋਂ ਪਤੀ ਨੇ ਤਿੰਨ ਵਾਰ (ਤਲਾਕ, ਤਲਾਕ, ਤਲਾਕ) ਬੋਲ ਕੇ ਗੈਰ-ਕਾਨੂੰਨੀ ਤਰੀਕੇ ਨਾਲ ਵਿਆਹ ਤੋੜ ਦਿੱਤਾ। ਪੀੜਤ ਕੁੜੀ ਵੇਟਰ ਦਾ ਕੰਮ ਕਰਦੀ ਹੈ ਅਤੇ ਕਥਿਤ ਦੋਸ਼ੀਆਂ 'ਚ ਸ਼ਰੀਕ ਸ਼ੇਖ, ਸਾਇਰਾ ਸ਼ੇਖ, ਸ਼ਮਸ਼ੇਰ ਸ਼ੇਖ ਅਤੇ ਯਾਸਮੀਨ ਮਲਿਕ ਸ਼ਾਮਲ ਹਨ। ਦੋਸ਼ੀਆਂ ਵਿਰੁੱਧ ਭਿਵੰਡੀ ਦੇ ਸ਼ਾਂਤੀ ਨਗਰ ਪੁਲਸ ਸਟੇਸ਼ਨ ਨੇ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ।


author

DIsha

Content Editor

Related News