ਤਿੰਨ ਤਲਾਕ ਬਿੱਲ 'ਤੇ ਬਹਿਸ ਮੌਕੇ ਸਜ਼ਾ ਦੇ ਖਿਲਾਫ ਨਿਤਰੇ ਕਾਂਗਰਸੀ

Thursday, Dec 27, 2018 - 05:30 PM (IST)

ਤਿੰਨ ਤਲਾਕ ਬਿੱਲ 'ਤੇ ਬਹਿਸ ਮੌਕੇ ਸਜ਼ਾ ਦੇ ਖਿਲਾਫ ਨਿਤਰੇ ਕਾਂਗਰਸੀ

ਨਵੀਂ ਦਿੱਲੀ— ਤਿੰਨ ਤਲਾਕ ਬਿੱਲ 'ਤੇ ਲੋਕ ਸਭਾ 'ਚ ਬਹਿਸ ਚੱਲ ਰਹੀ ਹੈ। ਲੋਕ ਸਭਾ ਸਪੀਕਰ ਨੇ ਸਰਕਾਰ ਅਤੇ ਵਿਰੋਧੀ ਧਿਰ ਨੂੰ ਇਸ ਬਿੱਲ ਦੇ ਸੰਬੰਧ 'ਚ ਬਹਿਸ ਲਈ 4 ਘੰਟੇ ਦਾ ਸਮਾਂ ਦਿੱਤਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਬਿੱਲ ਨਾਲ ਤਿੰਨ ਤਲਾਕ ਨੂੰ ਸਜ਼ਾਯੋਗ ਅਪਰਾਧ ਤੋਂ ਹਟਾਉਣਾ ਚਾਹੀਦਾ, ਜਦੋਂ ਕਿ ਸਰਕਾਰ ਨੇ ਇਸ ਨੂੰ ਮੁਸਲਿਮ ਔਰਤਾਂ ਦੇ ਮਜ਼ਬੂਤੀਕਰਨ ਲਈ ਅਹਿਮ ਕਰਾਰ ਦਿੱਤਾ।
ਰਵੀਸ਼ੰਕਰ ਪ੍ਰਸਾਦ
ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਬਹਿਸ ਦੌਰਾਨ ਕਿਹਾ ਕਿ ਤਿੰਨ ਤਲਾਕ ਲੈਣ ਵਾਲੇ ਮੁਸਲਿਮ ਪੁਰਸ਼ਾਂ ਲਈ ਸਜ਼ਾ ਦਾ ਪ੍ਰਬੰਧ ਕਰਨ ਵਾਲਾ ਇਹ ਬਿੱਲ ਸਿਆਸੀ ਨਹੀਂ ਹੈ, ਸਗੋਂ ਔਰਤਾਂ ਨੂੰ ਨਿਆਂ ਦਿਵਾਉਣ ਵਾਲਾ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ,''20 ਇਸਲਾਮਿਕ ਦੇਸ਼ ਇਸ 'ਤੇ ਪਾਬੰਦੀ ਲੱਗਾ ਚੁਕੇ ਹਨ। ਫਿਰ ਭਾਰਤ ਵਰਗੇ ਦੇਸ਼ 'ਚ ਅਜਿਹਾ ਕਿਉਂ ਨਹੀਂ ਹੋ ਸਕਦਾ? ਮੇਰੀ ਅਪੀਲ ਹੈ ਕਿ ਤੁਸੀਂ ਲੋਕ ਇਸ ਸੰਵੇਦਨਸ਼ੀਲ ਮਸਲੇ ਨੂੰ ਸਿਆਸੀ ਚਸ਼ਮੇ ਨਾਲ ਨਾ ਦੇਖੋ।''
ਕਾਂਗਰਸ ਅਤੇ ਓਵੈਸੀ
ਇਸ ਬਿੱਲ 'ਤੇ ਕਈ ਪ੍ਰਬੰਧ ਅਸੰਵਿਧਾਨਕ ਹਨ। ਇਸ ਬਿੱਲ ਨੂੰ ਦੋਹਾਂ ਸਦਨਾਂ ਦੀ ਸੰਯੁਕਤ ਸਲੈਕਟ ਕਮੇਟੀ ਨੂੰ ਰੈਫਰ ਕੀਤਾ ਜਾਣਾ ਚਾਹੀਦਾ ਤਾਂ ਕਿ ਇਸ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਏ.ਆਈ.ਏ.ਡੀ.ਐੱਮ.ਕੇ. ਲੀਡਰ ਪੀ.  ਵੇਨੂੰਗੋਪਾਲ, ਟੀ.ਐੱਮ.ਸੀ. ਦੇ ਸੁਦੀਪ ਬੰਦੋਪਾਧਿਆਏ, ਏ.ਆਈ.ਐੱਮ.ਆਈ.ਐੱਮ. ਦੇ ਅਸਦੁਦੀਨ ਓਵੈਸੀ ਅਤੇ ਐੱਨ.ਸੀ.ਪੀ. ਦੀ ਸੁਪ੍ਰਿਆ ਸੁਲੇ ਨੇ ਵੀ ਅਜਿਹੀ ਹੀ ਮੰਗ ਰੱਖੀ।
ਸੁਮਿਤਰਾ ਮਹਾਜਨ
ਅਜਿਹਾ ਹੀ ਇਕ ਬਿੱਲ ਲੋਕ ਸਭਾ 'ਚ ਚਰਚਾ ਤੋਂ ਬਾਅਦ ਪਾਸ ਹੋ ਚੁਕਿਆ ਹੈ। ਹਾਲਾਂਕਿ ਮੈਂਬਰ ਚਰਚਾ ਦੌਰਾਨ ਮੁੱਦੇ ਨੂੰ ਚੁੱਕ ਸਕਦੇ ਹਨ। ਅਚਾਨਕ ਇਸ ਤਰ੍ਹਾਂ ਜੀ ਮੰਗ ਚੁੱਕੀ ਨਹੀਂ ਜਾ ਸਕਦੀ ਹੈ ਕਿ ਬਿੱਲ ਨੂੰ ਸਲੈਕਟ ਕਮੇਟੀ ਕੋਲ ਭੇਜਿਆ ਜਾਵੇ।
ਕਾਂਗਰਸ ਸੰਸਦ ਮੈਂਬਰ ਸੁਸ਼ਮਿਤਾ ਦੇਵ
ਕਾਂਗਰਸ ਦੀ ਸੰਸਦ ਮੈਂਬਰ ਸੁਸ਼ਮਿਤਾ ਦੇਵ ਨੇ ਕਿਹਾ ਕਿ ਮਜ਼ਬੂਤੀਕਰਨ ਦੇ ਨਾਂ 'ਤੇ ਸਰਕਾਰ ਔਰਤਾਂ ਨੂੰ ਸਿਰਫ ਮੁਕਦਮੇਬਾਜ਼ੀ ਦਾ ਝੰਜਟ ਦੇ ਰਹੀ ਹੈ। ਇਸ ਬਿੱਲ ਦਾ ਮਕਸਦ ਮੁਸਲਿਮ ਔਰਤਾਂ ਨੂੰ ਮਜ਼ਬੂਤ ਕਰਨ ਤੋਂ ਵਧ ਮੁਸਲਿਮ ਪੁਰਸ਼ਾਂ ਨੂੰ ਸਜ਼ਾ ਦੇਣਾ ਹੈ। 
ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ
ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਤਿੰਨ ਤਲਾਕ ਦਾ ਵਿਰੋਧ ਕਰਨ ਵਾਲੇ ਲੋਕਾਂ ਤੋਂ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਕੁਰਾਨ ਦੇ ਕਿਸ ਸੂਰਾ 'ਚ ਤਲਾਕ-ਏ-ਬਿੱਦਤ ਦਾ ਜ਼ਿਕਰ ਕੀਤਾ ਗਿਆ ਹੈ। ਇਹ ਮਹਿਲਾ ਬਨਾਮ ਪੁਰਸ਼ ਦਾ ਮਸਲਾ ਨਹੀਂ ਹੈ, ਇਹ ਪੂਰੀ ਤਰ੍ਹਾਂ ਨਾਲ ਮਨੁੱਖੀ ਅਧਿਕਾਰ ਦੀ ਉਲੰਘਣਾ ਨਾਲ ਜੁੜਿਆ ਮਾਮਲਾ ਹੈ। ਤਿੰਨ ਤਲਾਕ ਨੂੰ ਸਜ਼ਾਯੋਗ ਅਪਰਾਧ ਠਹਿਰਾਉਣ ਵਾਲੇ ਬਿੱਲ ਨੂੰ 17 ਦਸੰਬਰ ਨੂੰ ਲੋਕ ਸਭਾ 'ਚ ਪੇਸ਼ ਕੀਤਾ ਗਿਆ ਸੀ। ਜੇਕਰ ਇਸ ਬਿੱਲ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਇਹ ਸਤੰਬਰ 'ਚ ਲਾਗੂ ਕੀਤੇ ਗਏ ਆਰਡੀਨੈਂਸ ਦੀ ਜਗ੍ਹਾ ਲਵੇਗਾ। ਪ੍ਰਸਤਾਵਿਤ ਕਾਨੂੰਨ ਅਨੁਸਾਰ ਤਿੰਨ ਤਲਾਕ ਲੈਣਾ ਗੈਰ-ਕਾਨੂੰਨੀ ਹੋਵੇਗਾ ਅਤੇ ਅਜਿਹਾ ਕਰਨ ਦਾ ਦੋਸ਼ੀ ਪਾਏ ਜਾਣ 'ਤੇ ਪਤੀ ਨੂੰ ਤਿੰਨ ਸਾਲ ਤੱਕ ਦੀ ਜੇਲ ਦੀ ਸਜ਼ਾ ਹੋਵੇਗੀ।
ਸਮਰਿਤੀ ਇਰਾਨੀ
ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਸਮਰਿਤੀ ਇਰਾਨੀ ਨੇ ਤਿੰਨ ਤਲਾਕ 'ਤੇ ਬੋਲਦੇ ਹੋਏ ਕਿਹਾ,''ਕਾਂਗਰਸ ਉਨ੍ਹਾਂ ਦੇ ਪੱਖ 'ਚ ਕਿਉਂ ਨਹੀਂ ਖੜ੍ਹੀ ਹੋਈ, ਜਦੋਂ ਉਨ੍ਹਾਂ ਕੋਲ ਮੌਕਾ ਸੀ। ਅੱਜ ਸਦਨ ਨੂੰ ਉਨ੍ਹਾਂ ਤੰਗ ਔਰਤਾਂ ਲਈ ਨਾਲ ਖੜ੍ਹਾ ਹੋਣਾ ਚਾਹੀਦਾ।'' ਸਤੀ ਪ੍ਰਥਾ 'ਤੇ ਵੀ ਬੋਲਦੇ ਹੋਏ ਸਮਰਿਤੀ ਨੇ ਕਿਹਾ,''ਦੇਸ਼ ਨੇ ਉਹ ਮੰਜ਼ਲ ਵੀ ਦੇਖਿਆ, ਜਦੋਂ ਦਾਜ ਲੈਣ ਦਾ ਕੁਝ ਲੋਕਾਂ ਨੇ ਸਮਰਥਨ ਕੀਤਾ, ਇਸ ਨੂੰ ਅਪਰਾਧ ਮੰਨ ਕੇ ਸਤੀ ਪ੍ਰਥਾ ਨੂੰ ਵੀ ਖਤਮ ਕੀਤਾ ਗਿਆ।
ਸਪਾ ਸੰਸਦ ਮੈਂਬਰ ਧਰਮੇਂਦਰ ਯਾਦਵ
ਤਿੰਨ ਤਲਾਕ 'ਤੇ ਲੋਕ ਸਭਾ 'ਚ ਚੱਲ ਰਹੀ ਚਰਚਾ ਦੌਰਾਨ ਸਪਾ ਸੰਸਦ ਮੈਂਬਰ ਧਰਮੇਂਦਰ ਯਾਦਵ ਨੇ ਤਿੰਨ ਤਲਾਕ ਬਿੱਲ 'ਚ ਤਿੰਨ ਸਾਲ ਦੀ ਸਜ਼ਾ ਦੇ ਪ੍ਰਬੰਧ ਦਾ ਵਿਰੋਧ ਕੀਤਾ ਹੈ ਅਤੇ ਸਰਕਾਰ ਤੋਂ ਸਜ਼ਾ ਦਾ ਪ੍ਰਬੰਧ ਵਾਪਸ ਲੈਣ ਦੀ ਮੰਗ ਵੀ ਕੀਤੀ।


Related News