23 ਕੈਰੇਟ ਸੋਨੇ, ਚਾਂਦੀ ਤੇ ਹੀਰੇ ਜੜ ਲਿਖੀ ‘ਸੁਨਹਿਰੀ ਗੀਤਾ’, ਕੋਲਕਾਤਾ ਦੇ ਤ੍ਰਿਪਾਠੀ ਨੇ ਲਾਈ ਪੂਰੀ ਜ਼ਿੰਦਗੀ ਦੀ ਪੂੰਜ

09/05/2023 6:11:32 PM

ਕੋਲਕਾਤਾ (ਇੰਟ.)– ਸ਼੍ਰੀਮਦ ਭਗਵਤ ਗੀਤਾ ਦਾ ਇਕ-ਇਕ ਸ਼ਬਦ ਉਂਝ ਤਾਂ ਸੋਨੇ ਤੋਂ ਵੀ ਵੱਧ ਸ਼ੁੱਧ ਅਤੇ ਹੀਰੇ ਤੋਂ ਜ਼ਿਆਦਾ ਚਮਕ ਵਾਲਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਕਲਯੁਗ ’ਚ ਪੱਛਮੀ ਬੰਗਾਲ ਦੇ 87 ਸਾਲਾ ਡਾ. ਮੰਗਲ ਤ੍ਰਿਪਾਠੀ ਨੇ ਸੋਨੇ, ਚਾਂਦੀ ਅਤੇ ਹੀਰਿਆਂ ਦੀ ਵਰਤੋਂ ਕਰਕੇ ਗੀਤਾ ਲਿਖੀ ਹੈ। ਇਸ ਨੂੰ ਲਿਖਣ ’ਚ ਉਨ੍ਹਾਂ ਨੇ 50 ਸਾਲ ਦਾ ਸਮਾਂ ਲਾਇਆ। ਇਹ ਗੀਤਾ ਲਿਖਣ ’ਚ ਮੰਗਲ ਤ੍ਰਿਪਾਠੀ ਨੇ ਆਪਣੀ ਜ਼ਿੰਦਗੀ ਦੀ ਪੂਰੀ ਪੂੰਜੀ ਲਾ ਦਿੱਤੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤ੍ਰਿਪਾਠੀ ਨੇ ਇਸ ਕੰਮ ਲਈ ਕਿਸੇ ਤੋਂ ਕੋਈ ਮਦਦ ਨਹੀਂ ਲਈ। 8 ਪੰਨਿਆਂ ਦੀ ਇਸ ਗੀਤਾ ਨੂੰ ਪੂਰੀ ਤਰ੍ਹਾਂ ਚਾਂਦੀ ’ਤੇ ਲਿਖਿਆ ਗਿਆ ਹੈ। 

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਫਲਿੱਪਕਾਰਟ

ਇਸ ਗੀਤਾ ’ਚ ਲਗਭਗ 22 ਬਲਾਕ ਹਨ। ਇਸ ਨੂੰ ਅਸੀਂ ਪੱਤਰ (ਕਾਰਡ) ਕਹਿੰਦੇ ਹਾਂ। ਇਸ ’ਚ 23 ਕੈਰੇਟ ਸੋਨੇ ਦੀ ਪੰਨੀ ਬਣਾਈ ਗਈ ਹੈ ਅਤੇ ਉਸ ਤੋਂ ਬਾਅਦ ਪੰਨੀ ਦੇ ਨਾਲ ਹਰ ਇਕ ਅਧਿਆਏ ਨੂੰ ਇਕ-ਇਕ ਪੱਤਰ ’ਚ ਲਿਖ ਦਿੱਤਾ ਗਿਆ ਹੈ। ਇਸ ’ਚ ਲਿਖੇ ਇਕ-ਇਕ ਅੱਖਰ ਨੂੰ ਸਹੀ ਢੰਗ ਨਾਲ ਫਿੱਟ ਕੀਤਾ ਗਿਆ ਹੈ, ਜਿਸ ’ਚ ਕਾਫ਼ੀ ਮਿਹਨਤ ਲੱਗੀ ਹੈ। ਉਨ੍ਹਾਂ ਕਿਹਾ ਕਿ ਮੇਰੀ ਰੀਝ ਸੀ ਕਿ ਇਸ ਨੂੰ ਸੋਨੇ ਅਤੇ ਚਾਂਦੀ ਨਾਲ ਲਿਖਿਆ ਜਾਵੇ। ਇਸ ’ਚ ਮੇਰੇ ਦੋਸਤ ਨੇ ਮੇਰੀ ਮਦਦ ਕੀਤੀ ਅਤੇ ਹੁਣ ਸੁਨਹਿਰੀ ਗੀਤਾ ਸਾਡੇ ਸਾਹਮਣੇ ਹੈ। ਸੋਨੇ ਨਾਲ ਬਣੀ ਇਸ ਗੀਤਾ ਨੂੰ 23 ਪੱਤਰਾਂ ’ਚ ਲਿਖ ਕੇ ਉਸ ਦੇ 18 ਅਧਿਆਇਆਂ ਨੂੰ ਸੰਜੋਇਆ ਗਿਆ ਹੈ। ਇੰਨਾ ਹੀ ਨਹੀਂ ਇਸ ਗੀਤਾ ’ਚ 500 ਚਿੱਤਰ ਵੀ ਹਨ।

ਮੰਗਲ ਤ੍ਰਿਪਾਠੀ ਨੇ ਦੱਸਿਆ ਕਿ ਇਸ ਵਿਚ ਗੀਤਾ ਮਾਤਾ ਦੀ ਤਸਵੀਰ ਉਕਰੀ ਗਈ ਹੈ। ਉਨ੍ਹਾਂ ਨੂੰ ਕਮਲ ’ਤੇ ਬੈਠੇ ਦਿਖਾਇਆ ਗਿਆ ਹੈ। ਕਮਲ ਭਗਤੀ, ਪ੍ਰੀਤ ਅਤੇ ਸ਼ਾਂਤੀ ਦਾ ਪ੍ਰਤੀਕ ਹੈ ਅਤੇ ਇਸ ਕਮਲ ’ਚ 18 ਪੰਖੜੀਆਂ ਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਦੇ 3 ਹੱਥਾਂ ’ਚੋਂ ਇਕ ’ਚ ਚੱਕਰ ਹੈ, ਇਕ ’ਚ ਸੰਖ ਅਤੇ ਇਕ ’ਚ ਪਦਮ ਹੈ। ਇਹ ਉਨ੍ਹਾਂ ਦੀ ਆਸ਼ੀਰਵਾਦ ਵਾਲੀ ਮੁਦਰਾ ਹੈ। ਮੰਗਲ ਤ੍ਰਿਪਾਠੀ ਅਨੁਸਾਰ ਇਸ ਦਾ ਇਕ-ਇਕ ਚਿੱਤਰ ਜਰਮਨੀ ਪੇਪਰ ਨਾਲ ਬਣਾਇਆ ਗਿਆ ਹੈ। ਉਸ ’ਤੇ ਵਾਸ਼ ਪੇਂਟਿੰਗ ਨਾਲ ਬਣਾਏ ਗਏ ਚਿੱਤਰ ਹਨ। ਹਰੇਕ ਚਿੱਤਰ ਨੂੰ ਬਣਾਉਣ ਲਈ ਘੱਟੋ-ਘੱਟ ਇਕ ਮਹੀਨੇ ਦਾ ਸਮਾਂ ਲੱਗਿਆ ਹੈ।

ਇਹ ਵੀ ਪੜ੍ਹੋ : ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ

ਲੋਕਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ
ਮੰਗਲ ਤ੍ਰਿਪਾਠੀ ਨੇ ਇਹ ਵੀ ਦੱਸਿਆ ਕਿ ਸੁਨਹਿਰੀ ਗੀਤਾ ਨੂੰ ਲੋਕ ਕਰੋੜਾਂ ਰੁਪਏ ਦੀ ਕੀਮਤ ’ਤੇ ਖਰੀਦਣਾ ਚਾਹੁੰਦੇ ਸਨ ਪਰ ਮੈਂ ਇਸ ਨੂੰ ਉਨ੍ਹਾਂ ਨੂੰ ਨਹੀਂ ਵੇਚਿਆ। ਉਨ੍ਹਾਂ ਦਾ ਕੋਈ ਨਾ ਕੋਈ ਸਵਾਰਥ ਸੀ। ਮੈਂ ਇਸ ਨੂੰ ਸਾਰੀਆਂ ਮਾਤਾਵਾਂ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਅਮਰੀਕਾ ’ਚ ਸੀ ਤਾਂ ਮੈਨੂੰ ਰਾਮਾਇਣ ਗੋਸ਼ਟੀ ਦੇ 5 ਲੋਕਾਂ ’ਚ ਚੁਣਿਆ ਗਿਆ ਸੀ। ਉੱਥੇ ਲੋਕਾਂ ਨੇ ਕਿਹਾ ਸੀ ਕਿ ਗੀਤਾ ਮਾਂ ਦੀ ਇਕ ਤਸਵੀਰ ਤੁਸੀਂ ਕਿਸੇ ਨੂੰ ਵੇਚ ਦਿਓ। ਮੈਂ ਕਿਹਾ ਮੈਂ ਇਹ ਨਹੀਂ ਦੇ ਸਕਦਾ, ਕਿਉਂਕਿ ਇਹ ਮੇਰੀ ਆਤਮਾ ਹੈ, ਇਹ ਮੇਰਾ ਧਰਮ ਹੈ, ਮੈਂ ਆਪਣਾ ਧਰਮ ਨਹੀਂ ਵੇਚ ਸਕਦਾ।

ਇਹ ਵੀ ਪੜ੍ਹੋ : Jet Airways ਦੇ ਨਰੇਸ਼ ਗੋਇਲ ਨੇ ਖ਼ੁਦ ਲਿਖੀ ਆਪਣੀ ਬਰਬਾਦੀ ਦੀ ਕਹਾਣੀ, ਜਾਣੋ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ!

ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੂੰ ਦਿੱਤਾ ਸਿਹਰਾ
ਡਾ. ਮੰਗਲ ਤ੍ਰਿਪਾਠੀ ਨੇ ਗੀਤਾ ਨੂੰ ਲਿਖਣ ਦਾ ਪੂਰਾ ਸਿਹਰਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਸਮੇਂ ਮੈਂ ਬੰਬੇ ’ਚ ਸੀ। ਉੱਥੇ ਇਕ ਗਿਆਨੀ ਮੁਨੀ ਸਨ, ਜਿਨ੍ਹਾਂ ਦਾ ਨਾਂ ਮੁਨੀ ਰਾਕੇਸ਼ ਸੀ। ਉਨ੍ਹਾਂ ਨੇ ਮੈਨੂੰ ਮੋਰਾਰਜੀ ਦੇਸਾਈ ਨਾਲ ਮਿਲਵਾਇਆ। ਮੋਰਾਰਜੀ ਦੇਸਾਈ ਨੇ ਮੈਨੂੰ ਕਿਹਾ ਕਿ ਤੁਸੀਂ ਗੀਤਾ ’ਤੇ ਕਰੋ। ਇਸ ਕੰਮ ਨੂੰ ਇਸ ਸੰਕਲ ਨਾਲ ਕਰੋ ਕਿ ਤੁਸੀਂ ਇਸ ਲਈ ਕਿਸੇ ਕੋਲੋਂ ਮਦਦ ਨਹੀਂ ਲਓਗੇ, ਕਦੇ ਕਿਸੇ ਸਾਹਮਣੇ ਝੁਕੋਗੇ ਨਹੀ। ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਮੇਰਾ ਮਾਰਗ ਦਰਸ਼ਨ ਕਰੋਗੇ, ਇਸ ’ਤੇ ਦੇਸਾਈ ਨੇ ਕਿਹਾ ਸੀ-ਜ਼ਰੂਰ ਅਤੇ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਇਆ। ਮੈਂ ਇਸ ਦਾ ਇਕਲੌਤਾ ਸਿਹਰਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੂੰ ਦੇਣਾ ਚਾਹਾਂਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News