ਕੋਰੋਨਾ ਵੈਕਸੀਨ ’ਤੇ ਕੋਸ਼ਿਸ਼ਾਂ ਤੇਜ਼ੀ, ਯੋਗੀ ਸਰਕਾਰ ਵਲੋਂ ‘ਕੋਵੈਕਸੀਨ’ ਦੇ ਟਰਾਇਲ ਨੂੰ ਮਨਜ਼ੂਰੀ

Thursday, Sep 24, 2020 - 01:08 PM (IST)

ਕੋਰੋਨਾ ਵੈਕਸੀਨ ’ਤੇ ਕੋਸ਼ਿਸ਼ਾਂ ਤੇਜ਼ੀ, ਯੋਗੀ ਸਰਕਾਰ ਵਲੋਂ ‘ਕੋਵੈਕਸੀਨ’ ਦੇ ਟਰਾਇਲ ਨੂੰ ਮਨਜ਼ੂਰੀ

ਲਖਨਊ— ਉੱਤਰ ਪ੍ਰਦੇਸ਼ ਸਰਕਾਰ ਨੇ ਕੋਰੋਨਾ ਵਾਇਰਸ ਦੀ ਵੈਕਸੀਨ ‘ਕੋਵੈਕਸੀਨ’ ਦੇ ਤੀਜੇ ਪੜਾਅ ਦੇ ਟਰਾਇਲ ਦੇ ਲਖਨਊ ਅਤੇ ਗੋਰਖਪੁਰ ’ਚ ਕੀਤੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਬਾਇਓਟੇਕ ਇੰਟਰਨੈਸ਼ਨਲ ਲਿਮਟਿਡ ਨੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨਾਲ ਮਿਲ ਕੇ ਇਸ ਵੈਕਸੀਨ ’ਤੇ ਕੰਮ ਕਰ ਰਿਹਾ ਹੈ। ਐਡੀਸ਼ਨਲ ਮੁੱਖ ਸਕੱਤਰ ਅਮਿਤ ਮੋਹਨ ਪ੍ਰਸਾਦ ਨੇ ਸਰਕਾਰ ਵਲੋਂ ਜਾਰੀ ਚਿੱਠੀ ਵਿਚ ਇਸ ਦੀ ਜਾਣਕਾਰੀ ਦਿੱਤੀ। ਇਹ ਚਿੱਠੀ ਭਾਰਤ ਬਾਇਓਟੇਕ ਦੇ ਡਾਇਰੈਕਟਰ ਵੀ. ਕ੍ਰਿਸ਼ਨਾ ਮੋਹਨ ਨੂੰ ਭੇਜੀ ਗਈ ਹੈ।

ਚਿੱਠੀ ਵਿਚ ਲਿਖਿਆ ਗਿਆ ਹੈ ਕਿ ਕੋਵੈਕਸੀਨ ਦੇ ਤੀਜੇ ਪੜਾਅ ਦੇ ਕਲੀਨਿਕਲ ਟਰਾਇਲ ਨੂੰ ਉੱਤਰ ਪ੍ਰਦੇਸ਼ ’ਚ ਕੀਤੇ ਜਾਣ ਸੰਬੰਧੀ ਆਗਿਆ ਦਿੱਤੀ ਜਾਂਦੀ ਹੈ। ਭਾਰਤ ਬਾਇਓਟੇਕ ਨੂੰ ਲਖਨਊ ਅਤੇ ਗੋਰਖਪੁਰ ਵਿਚ ਵੈਕਸੀਨ ਦੇ ਤੀਜੇ ਪੜਾਅ ਦਾ ਪਰੀਖਣ ਕਰਨ ਦੀ ਆਗਿਆ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਤੁਹਾਨੂੰ ਕਲੀਨਿਕਲ ਟਰਾਇਲ ਸੰਬੰਧੀ ਸਾਰੀਆਂ ਸੁਰੱਖਿਆ ਅਤੇ ਹੋਰ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ। ਇਸ ਲਈ ਲਖਨਊ ਲਈ ਸੰਜੇ ਗਾਂਧੀ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਦੇ ਡਾਕਟਰ ਆਰ. ਕੇ. ਧੀਮਾਨ ਅਤੇ ਗੋਰਖਪੁਰ ਲਈ ਬੀ. ਆਰ. ਡੀ. ਮੈਡੀਕਲ ਕਾਲਜ ਦੇ ਡਾ. ਗਣੇਸ਼ ਕੁਮਾਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਓਧਰ ਭਾਰਤ ਬਾਇਓਟੇਕ ਵਲੋਂ ਜਾਰੀ ਬਿਆਨ ਮੁਤਾਬਕ ਕੰਪਨੀ ਕੋਲ ਅਮਰੀਕਾ, ਜਾਪਾਨ ਅਤੇ ਯੂਰਪ ਨੂੰ ਛੱਡ ਕੇ ਹੋਰ ਸਾਰੇ ਬਜ਼ਾਰਾਂ ’ਚ ਵੈਕਸੀਨ ਦੀ ਵੰਡ ਦਾ ਅਧਿਕਾਰ ਹੋਵੇਗਾ। ਕੰਪਨੀ ਨੇ ਦੱਸਿਆ ਕਿ ਇਸ ਵੈਕਸੀਨ ਦੇ ਪਹਿਲੇ ਪੜਾਅ ਦਾ ਪਰੀਖਣ ਸੈਂਟ ਲੁਈਸ ਯੂਨੀਵਰਸਿਟੀ ਦੀ ਇਕਾਈ ਦਾ ਹੋਵੇਗਾ, ਜਦਕਿ ਰੈਗੂਲੇਟਰੀ ਮਨਜ਼ੂਰੀਆਂ ਹਾਸਲ ਕਰਨ ਤੋਂ ਬਾਅਦ ਭਾਰਤ ਬਾਇਓਟੇਕ ਹੋਰ ਪੜਾਵਾਂ ਦਾ ਪਰੀਖਣ ਭਾਰਤ ’ਚ ਵੀ ਕਰੇਗੀ।


author

Tanu

Content Editor

Related News