ਕੇਰਲ ''ਚ ਟਰਾਂਸਜੈਂਡਰ ਜੋੜਾ ਬਣਿਆ ਮਾਤਾ-ਪਿਤਾ, ਬੱਚੇ ਦਾ ਜੈਂਡਰ ਦੱਸਣ ਤੋਂ ਕੀਤਾ ਇਨਕਾਰ
Wednesday, Feb 08, 2023 - 06:03 PM (IST)

ਕੋਝੀਕੋਡ (ਭਾਸ਼ਾ)- ਕੇਰਲ ਦੇ ਇਕ ਟਰਾਂਸਜੈਂਡਰ ਜੋੜੇ ਨੇ ਬੁੱਧਵਾਰ ਨੂੰ ਮਾਤਾ-ਪਿਤਾ ਬਣਨ ਦਾ ਐਲਾਨ ਕੀਤਾ। ਜੋੜੇ ਨੇ ਹਾਲ 'ਚ ਗਰਭ ਅਵਸਥਾ ਦੀ ਜਾਣਕਾਰੀ ਸਾਂਝੀ ਕੀਤੀ ਸੀ, ਜੋ ਦੇਸ਼ 'ਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ। ਟਰਾਂਸਜੈਂਡਰ ਜੋੜੇ ਦੇ ਇਕ ਮੈਂਬਰ ਜੀਆ ਪਾਵਲ ਨੇ ਦੱਸਿਆ,''ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਸਵੇਰੇ 9.30 ਵਜੇ ਆਪਰੇਸ਼ਨ ਰਾਹੀਂ ਬੱਚੇ ਦਾ ਜਨਮ ਹੋਇਆ।''
ਪਾਵਲ ਨੇ ਕਿਹਾ ਕਿ ਜਹਾਦ (ਮਾਂ) ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਹਾਲਾਂਕਿ ਜੋੜੇ ਨੇ ਬੱਚੇ ਦਾ ਜੈਂਡਰ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅਜੇ ਉਹ ਇਸ ਨੂੰ ਜਨਤਕ ਨਹੀਂ ਕਰਨਾ ਚਾਹੁੰਦੇ। ਪਾਵਲ ਨੇ ਪਾਰਟਨਰ ਜਹਾਦ ਦੇ 8 ਮਹੀਨਿਆਂ ਦੀ ਗਰਭਵਤੀ ਹੋਣ ਦੇ ਸੰਬੰਧ 'ਚ ਇੰਸਟਾਗ੍ਰਾਮ 'ਤੇ ਹਾਲ ਹੀ 'ਚ ਐਲਾਨ ਕੀਤਾ ਸੀ। ਇਹ ਜੋੜਾ ਬੀਤੇ 3 ਸਾਲਾਂ ਤੋਂ ਨਾਲ ਰਹਿ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ