ਹਾਦਸੇ ਦਾ ਸ਼ਿਕਾਰ ਹੋਇਆ ਛੋਟਾ ਜਹਾਜ਼, ਦੋ ਪਾਇਲਟ ਜ਼ਖ਼ਮੀ

Sunday, Aug 11, 2024 - 03:38 PM (IST)

ਹਾਦਸੇ ਦਾ ਸ਼ਿਕਾਰ ਹੋਇਆ ਛੋਟਾ ਜਹਾਜ਼, ਦੋ ਪਾਇਲਟ ਜ਼ਖ਼ਮੀ

ਗੁਨਾ- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਹਵਾਈ ਪੱਟੀ 'ਤੇ ਇਕ ਨਿੱਜੀ ਅਕੈਡਮੀ ਦਾ ਇਕ ਛੋਟਾ ਟ੍ਰੇਨਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਦੋ ਪਾਇਲਟ ਜ਼ਖ਼ਮੀ ਹੋ ਗਏ। ਗੁਨਾ ਕੈਂਟ ਥਾਣਾ ਇੰਚਾਰਜ ਦਲੀਪ ਰਾਜੋਰੀਆ ਨੇ ਦੱਸਿਆ ਕਿ ਦੋ ਸੀਟਾਂ ਵਾਲਾ ਸੇਸਨਾ 152 ਜਹਾਜ਼ ਦੁਪਹਿਰ ਕਰੀਬ 1.30 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਹ ਵੀ ਪੜ੍ਹੋ- ਵਿਆਹ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸੀ ਭਾਰਤੀ ਪਰਿਵਾਰ 2 ਸਾਲਾਂ ਤੋਂ ਫਸਿਆ, ਮੰਗੀ ਮਦਦ

ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਹਾਜ਼ ਦਾ ਇੰਜਣ ਖਰਾਬ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਹੋਇਆ ਹੈ। ਹਾਦਸੇ ਤੋਂ ਪਹਿਲਾਂ ਉਸ ਨੇ ਕਰੀਬ 40 ਮਿੰਟ ਤੱਕ ਉਡਾਣ ਭਰੀ ਸੀ। ਉਨ੍ਹਾਂ ਦੱਸਿਆ ਕਿ ਜਹਾਜ਼ 'ਚ ਸਵਾਰ ਦੋ ਪਾਇਲਟ ਜ਼ਖਮੀ ਹੋ ਗਏ ਪਰ ਉਹ ਖਤਰੇ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਪਾਇਲਟਾਂ ਨੂੰ ਇਥੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਜਹਾਜ਼ ਨੂੰ ਕੁਝ ਦਿਨ ਪਹਿਲਾਂ ਇੱਥੇ ਜਾਂਚ ਅਤੇ ਰੱਖ-ਰਖਾਅ ਲਈ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ- ਨੌਕਰੀ ਛੱਡ ਸ਼ਖ਼ਸ ਨੇ ਸ਼ੁਰੂ ਕੀਤੀ ਡ੍ਰੈਗਨ ਫਰੂਟ ਦੀ ਖੇਤੀ, ਹੁਣ ਸਾਲਾਨਾ ਕਰ ਰਿਹੈ ਮੋਟੀ ਕਮਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News