Train ਦੇ ਪਹੀਏ ਕੋਲ ਦਿੱਸਿਆ ਨੌਜਵਾਨ ਦਾ ਪੈਰ, ਚੈਕਿੰਗ ਦੌਰਾਨ ਉੱਡੇ ਰੇਲਵੇ ਕਰਮੀਆਂ ਦੇ ਹੋਸ਼
Friday, Dec 27, 2024 - 04:27 PM (IST)
ਨੈਸ਼ਨਲ ਡੈਸਕ- ਰੇਲਵੇ ਸਟੇਸ਼ਨ 'ਚ ਜਿਵੇਂ ਹੀ ਰੇਲ ਗੱਡੀ ਰੁਕੀ ਤਾਂ ਚੈਕਿੰਗ ਦੌਰਾਨ ਰੇਲ ਕਰਮੀਆਂ ਦੇ ਹੋਸ਼ ਉੱਡ ਗਏ। ਇਕ ਨੌਜਵਾਨ ਬੋਗੀ ਦੇ ਪਹੀਆਂ ਕੋਲ ਲੇਟਿਆ ਸੀ। ਨੌਜਵਾਨ ਨੂੰ ਕੱਢ ਕੇ ਆਰ.ਪੀ.ਐੱਫ. ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਨੌਜਵਾਨ ਨੇ ਰੇਲ ਗੱਡੀ ਹੇਠਾਂ ਬਣੀ ਟਰਾਲੀ 'ਚ ਲੁੱਕ ਕੇ ਕਰੀਬ 250 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਦੱਸ ਦਈਏ ਕਿ ਇਹ ਘਟਨਾ ਇਟਾਰਸੀ ਅਤੇ ਜਬਲਪੁਰ ਦੇ ਵਿਚਕਾਰ ਉਸ ਸਮੇਂ ਵਾਪਰੀ, ਜਦੋਂ ਇਕ ਯਾਤਰੀ ਬਿਨਾਂ ਟਿਕਟ ਟਰੇਨ 'ਚ ਸਫ਼ਰ ਕਰਨ ਲਈ ਐੱਸ-4 ਕੋਚ ਦੇ ਪਹੀਏ ਹੇਠਾਂ ਲੁਕ ਗਿਆ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਟਰੇਨ ਜਬਲਪੁਰ ਸਟੇਸ਼ਨ ਦੇ ਆਊਟਰ 'ਤੇ ਪਹੁੰਚੀ। ਰੇਲਵੇ ਕਰਮੀਆਂ ਨੇ ਜਦੋਂ ਟਰੇਨ ਦੇ ਡੱਬਿਆਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੀ ਨਜ਼ਰ ਡੱਬੇ ਦੇ ਪਹੀਏ ਹੇਠਾਂ ਇਕ ਵਿਅਕਤੀ 'ਤੇ ਪਈ, ਜੋ ਪਹੀਏ ਹੇਠਾਂ ਲੇਟਿਆ ਹੋਇਆ ਸੀ। ਕਰਮੀਆਂ ਨੇ ਤੁਰੰਤ ਟਰੇਨ ਰੋਕ ਕੇ ਉਸ ਨੂੰ ਫੜ ਲਿਆ। ਨੌਜਵਾਨ ਨੂੰ ਤੁਰੰਤ ਰੇਲਵੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਆ ਗਿਆ ਛੁੱਟੀਆਂ ਦਾ ਕਲੰਡਰ, ਜਨਵਰੀ ਤੋਂ ਦਸੰਬਰ ਤੱਕ ਇਨ੍ਹਾਂ ਤਾਰੀਖ਼ਾਂ 'ਚ ਰਹੇਗਾ Holiday
ਨੌਜਵਾਨ ਨੇ ਦੱਸਿਆ ਕਿ ਉਸ ਕੋਲ ਟਿਕਟ ਲਈ ਪੈਸੇ ਨਹੀਂ ਸਨ, ਜਿਸ ਕਾਰਨ ਉਸ ਨੇ ਇਹ ਖਤਰਨਾਕ ਤਰੀਕਾ ਅਪਣਾਇਆ। ਉਹ ਇਟਾਰਸੀ ਤੋਂ ਰੇਲਗੱਡੀ 'ਤੇ ਚੜ੍ਹਿਆ ਅਤੇ ਫਿਰ ਬਿਨਾਂ ਕਿਸੇ ਡਰ ਦੇ ਐੱਸ-4 ਕੋਚ ਦੇ ਹੇਠਾਂ ਬੈਠ ਕੇ ਸਾਰਾ ਸਫ਼ਰ ਤੈਅ ਕੀਤਾ। ਰੇਲਵੇ ਕਰਮੀਆਂ ਨੇ ਦੱਸਿਆ ਕਿ ਨੌਜਵਾਨ ਨੇ ਰੇਲਗੱਡੀ ਦੇ ਪਹੀਏ ਹੇਠ ਜਗ੍ਹਾ ਬਣਾਈ ਸੀ, ਜਿੱਥੇ ਉਹ ਆਰਾਮ ਨਾਲ ਬੈਠ ਕੇ ਸਫ਼ਰ ਕਰ ਰਿਹਾ ਸੀ। ਰੇਲਵੇ ਅਧਿਕਾਰੀਆਂ ਨੇ ਇਸ ਘਟਨਾ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ, ਕਿਉਂਕਿ ਅਜਿਹੇ ਸਫ਼ਰ 'ਚ ਜਾਨ ਦਾ ਖਤਰਾ ਹੁੰਦਾ ਹੈ। ਪੱਛਮੀ ਮੱਧ ਰੇਲਵੇ ਦੇ ਸੀਪੀਆਰਓ ਹਰਸ਼ਿਤ ਸ਼੍ਰੀਵਾਸਤਵ ਨੇ ਕਿਹਾ ਕਿ ਮਾਮਲੇ ਦੀ ਜਾਂਚ ਆਰਪੀਐੱਫ ਪੁਲਸ ਨੂੰ ਸੌਂਪ ਦਿੱਤੀ ਗਈ ਹੈ ਅਤੇ ਪੁਲਸ ਇਹ ਪਤਾ ਲਗਾਏਗੀ ਕਿ ਨੌਜਵਾਨ ਨੇ ਬਿਨਾਂ ਟਿਕਟ ਦੇ ਇੰਨੀ ਲੰਬੀ ਦੂਰੀ ਕਿਵੇਂ ਤੈਅ ਕੀਤੀ। ਰੇਲਵੇ ਅਧਿਕਾਰੀਆਂ ਨੇ ਸਾਰੇ ਯਾਤਰੀਆਂ ਨੂੰ ਅਜਿਹੇ ਖਤਰਨਾਕ ਤਰੀਕਿਆਂ ਨਾਲ ਸਫਰ ਨਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਸ 'ਚ ਜਾਨ ਨੂੰ ਖ਼ਤਰਾ ਰਹਿੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8