ਨਾਕੇ ''ਤੇ ਚੈਕਿੰਗ ਲਈ ਰੋਕਿਆ ਗਿਆ ਟਰੱਕ, ਜਦੋਂ ਲਈ ਤਲਾਸ਼ੀ ਤਾਂ ਮਿਲਿਆ ਹੋਸ਼ ਉਡਾਉਣ ਵਾਲਾ ਸਾਮਾਨ
Tuesday, Jul 22, 2025 - 12:47 PM (IST)

ਨੈਸ਼ਨਲ ਡੈਸਕ- ਤ੍ਰਿਪੁਰਾ ਸੂਬੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਖੋਵਾਈ ਜ਼ਿਲ੍ਹੇ 'ਚ ਇਕ ਟਰੱਕ ਡਰਾਈਵਰ ਕੋਲੋਂ 14 ਕਰੋੜ ਰੁਪਏ ਦੀ ਕੀਮਤ ਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਅਸਾਮ ਰਾਈਫਲਜ਼ ਤੇ ਕਸਟਮ ਵਿਭਾਗ ਨੇ ਤਲਾਸ਼ੀ ਅਭਿਆਨ ਦੌਰਾਨ ਤੁਈਚੰਦ੍ਰਾਈਬਾਰੀ ਵਿਖੇ ਇਕ ਟਰੱਕ ਨੂੰ ਰੋਕਿਆ ਸੀ।
ਇਹ ਵੀ ਪੜ੍ਹੋ- ਇਕ ਹੋਰ ਜਹਾਜ਼ 'ਚ ਤਕਨੀਕੀ ਖ਼ਰਾਬੀ ! 40 ਮਿੰਟ ਹਵਾ 'ਚ ਗੇੜੇ ਕੱਢਦਾ ਰਿਹਾ ਗੇੜੇ, ਮਗਰੋਂ...
ਇਸ ਮਗਰੋਂ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 1,40,000 ਯਾਬਾ ਗੋਲ਼ੀਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 14 ਕਰੋੜ ਰੁਪਏ ਬਣਦੀ ਹੈ। ਇਸ ਮਗਰੋਂ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਗੋਲ਼ੀਆਂ ਨੂੰ ਜ਼ਬਤ ਕਰ ਲਿਆ ਗਿਆ ਹੈ। ਜ਼ਬਤ ਕੀਤੀਆਂ ਗਈਆਂ ਗੋਲ਼ੀਆਂ ਦੀ ਖੇਪ ਤੇ ਡਰਾਈਵਰ ਨੂੰ ਅਗਲੇਰੀ ਕਾਰਵਾਈ ਲਈ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਆਖ਼ਿਰਕਾਰ ਉੱਡ ਹੀ ਪਿਆ ! 38 ਦਿਨਾਂ ਤੋਂ ਕੇਰਲ 'ਚ ਖੜ੍ਹੇ ਬ੍ਰਿਟਿਸ਼ ਲੜਾਕੂ ਜਹਾਜ਼ ਨੇ ਭਰੀ ਉਡਾਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e