ਰੇਲ ਯਾਤਰੀ ਧਿਆਨ ਦੇਣ! ਜੰਮੂ ਜਾਣ ਵਾਲੀ Train ਹੋ ਗਈ ਰੱਦ
Friday, Feb 28, 2025 - 07:36 PM (IST)

ਨੈਸ਼ਨਲ ਡੈਸਕ- ਰੇਲ ਯਾਤਰੀਆਂ ਲਈ ਅਹਿਮ ਜਾਣਕਾਰੀ ਹੈ। ਦੱਸ ਦੇਈਏ ਕਿ ਭਾਰਤੀ ਰੇਲਵੇ ਨੇ ਦਿੱਲੀ ਅਤੇ ਮਾਤਾ ਵੈਸ਼ਣੋ ਦੇਵੀ ਕਟੜਾ (ਐੱਸ.ਵੀ.ਡੀ.ਕੇ.) ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਰੇਲ ਦਾ ਸੰਚਾਲਨ ਰੱਦ ਕਰ ਦਿੱਤਾ ਹੈ। ਹੁਣ ਇਹ ਸੈਮੀ-ਹਾਈ-ਸਪੀਡ ਰੇਲ ਅਗਲੇ 8 ਦਿਨਾਂ ਤਕ ਰੱਦ ਰਹੇਗੀ। ਇਹ ਰੇਲ ਉੱਤਰੀ ਰੇਲਵੇ ਜ਼ੋਰ ਦੁਆਰਾ ਬਣਾਈ ਅਤੇ ਚਲਾਈ ਜਾਂਦੀ ਹੈ।
ਫਿਲਹਾਲ, ਦਿੱਲੀ ਅਤੇ ਕਟੜਾ ਵਿਚਾਲੇ ਕੁੱਲ ਦੋ ਵੰਦੇ ਭਾਰਤ ਰੇਲਾਂ- ਰੇਲ ਨੰਬਰ 22439/22440 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਰੇਲ ਨੰਬਰ 22477/22478 ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਚੱਲਦੀਆਂ ਹਨ।
ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਣ ਅਤੇ ਜੇ ਸੰਭਵ ਹੋਵੇ ਤਾਂ ਵਿਕਲਪਿਕ ਪ੍ਰਬੰਧ ਕਰਨ। ਜੇਕਰ ਤੁਹਾਨੂੰ ਹੋਰ ਜਾਣਕਾਰੀ ਦੀ ਲੋੜ ਹੈ ਜਾਂ ਹੋਰ ਰੇਲ ਗੱਡੀਆਂ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਬੰਧਤ ਰੇਲਵੇ ਸਟੇਸ਼ਨਾਂ ਜਾਂ ਵੈੱਬਸਾਈਟ ਨਾਲ ਸੰਪਰਕ ਕਰੋ।