ਚੱਲਦੇ-ਚੱਲਦੇ ਪਟੜੀ ਤੋਂ ਲਹਿ ਗਏ ਗੱਡੀ ਦੇ 3 ਡੱਬੇ, ਮੌਕੇ ''ਤੇ ਪੈ ਗਿਆ ਚੀਕ-ਚਿਹਾੜਾ

Monday, Jun 30, 2025 - 12:04 PM (IST)

ਚੱਲਦੇ-ਚੱਲਦੇ ਪਟੜੀ ਤੋਂ ਲਹਿ ਗਏ ਗੱਡੀ ਦੇ 3 ਡੱਬੇ, ਮੌਕੇ ''ਤੇ ਪੈ ਗਿਆ ਚੀਕ-ਚਿਹਾੜਾ

ਨੈਸ਼ਨਲ ਡੈਸਕ- ਓਡੀਸ਼ਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਕਟਕ ਰੇਲਵੇ ਸਟੇਸ਼ਨ ਨੇੜੇ ਸੋਮਵਾਰ ਨੂੰ ਇਕ ਮਾਲਗੱਡੀ ਦੇ 3 ਖਾਲੀ ਡੱਬੇ ਪਟੜੀ ਤੋਂ ਉਤਰ ਗਏ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ ਸਾਢੇ 8 ਵਜੇ ਵਾਪਰੀ, ਜਦੋਂ ਮਾਲਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ। ਇਸ ਕਾਰਨ ਯਾਰਡ ਦੀ ਲੂਪ ਲਾਈਨ ਵੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮਸ਼ੀਨਾਂ, ਰਾਹਤ ਸਮੱਗਰੀ ਤੇ ਕਰਮਚਾਰੀਆਂ ਨੂੰ ਇਕ ਰਾਹਤ ਟਰੇਨ ਰਾਹੀਂ ਪਹਿਲਾਂ ਹੀ ਘਟਨਾ ਸਥਾਨ 'ਤੇ ਭੇਜ ਦਿੱਤਾ ਗਿਆ ਹੈ ਤੇ ਛੇਤੀ ਹੀ ਲਾਈਨ ਨੂੰ ਬਹਾਲ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- ਭਾਰਤ ਤੋਂ ਜਾਂਦੇ ਜਹਾਜ਼ ਨੂੰ ਸਮੁੰਦਰ ਵਿਚਾਲੇ ਲੱਗ ਗਈ ਅੱਗ, ਫ਼ਿਰ ਜੋ ਹੋਇਆ...

ਉਨ੍ਹਾਂ ਦੱਸਿਆ ਕਿ ਭਦ੍ਰਕ-ਕਟਕ-ਵਿਸ਼ਾਖਾਪਟਨਮ ਮੇਨ-ਲਾਈਨ 'ਤੇ ਰੇਲਾਂ ਦੀ ਆਵਾਜਾਈ ਜਾਰੀ ਹੈ ਤੇ ਪਾਰਾਦੀਪ ਵੱਲ ਜਾਣ ਵਾਲੀਆਂ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ- 5 ਕਾਮਿਆਂ ਦੀ ਲੋੜ ਤੇ ਪਹੁੰਚ ਗਏ 500 ! ਦੇਖੋ ਕੈਨੇਡਾ 'ਚ ਬੇਰੁਜ਼ਗਾਰੀ ਦੀ ਮੂੰਹੋਂ ਬੋਲਦੀ ਤਸਵੀਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News