ਕੇਰਲ ’ਚ ਮਾਲਗੱਡੀ ਦੇ ਚਾਰ ਡੱਬੇ ਪਟਰੀ ਤੋਂ ਉਤਰੇ

Friday, Feb 11, 2022 - 06:22 PM (IST)

ਕੇਰਲ ’ਚ ਮਾਲਗੱਡੀ ਦੇ ਚਾਰ ਡੱਬੇ ਪਟਰੀ ਤੋਂ ਉਤਰੇ

ਤ੍ਰਿਸ਼ੂਰ– ਕੇਰਲ ਦੇ ਪੁਡੁਕਡ ਰੇਲਵੇ ਸਟੇਸ਼ਨ ਦੇ ਨੇੜੇ ਥੇੱਕੇ ਥੁਰਾਵੁ ’ਚ ਸ਼ੁੱਕਰਵਾਰ ਨੂੰ ਮਾਲਗੱਡੀ ਦੇ ਚਾਰ ਡੱਬੇ ਅਤੇ ਇੰਜਣ ਦੇ ਪਟਰੀ ਤੋਂ ਉਤਰ ਜਾਣ ਕਾਰਨ ਰੇਲ ਸੇਵਾ ਪ੍ਰਭਾਵਿਤ ਰਹੀ। 

ਸੂਤਰਾਂ ਮੁਤਾਬਕ, ਏਰਨਾਕੁਲਮ ਦੇ ਬੀ.ਪੀ.ਸੀ.ਐੱਲ. ਤੋਂ ਪੈਟਰੋਲੀਅਮ ਸਾਮਾਨ ਲੈ ਕੇ ਜਾ ਰਹੀ ਮਾਲਗੱਡੀ ਦੇ ਚਾਰ ਡੱਬੇ ਅਤੇ ਇੰਜਣ ਦੁਪਹਿਰ ਨੂੰ 2:15 ਵਜੇ ਪਟਰੀ ਤੋਂ ਉਤਰ ਗਏ। ਦੁਰਘਟਨਾ ਤੋਂ ਬਾਅਦ ਰੇਲਵੇ ਦੇ ਸੀਨੀਅਰ ਅਧਿਕਾਰੀ ਆਵਾਜਾਈ ਬਹਾਲ ਕਰਨ ਲਈ ਮੌਕੇ ’ਤੇ ਪਹੁੰਚ ਗਏ ਹਨ। ਸਿੰਗਲ ਲਾਈਨ ਤੋਂ ਆਵਾਜਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।


author

Rakesh

Content Editor

Related News