ਝਾਰਖੰਡ ''ਚ ਵੱਡਾ ਰੇਲ ਹਾਦਸਾ ਟਲਿਆ, ਡਰਾਈਵਰ ਦੀ ਮੁਸਤੈਦੀ ਨੇ ਬਚਾਈਆਂ ਕਈ ਜਾਨਾਂ

06/07/2023 5:55:29 AM

ਰਾਂਚੀ (ਭਾਸ਼ਾ)- ਝਾਰਖੰਡ ਦੇ ਬੋਕਾਰੋ ਵਿਚ ਮੰਗਲਵਾਰ ਸ਼ਾਮ ਸੰਥਾਲਡੀਹ ਰੇਲਵੇ ਕਰਾਸਿੰਗ ਨੇੜੇ ਇਕ ਵੱਡਾ ਰੇਲ ਹਾਦਸਾ ਟਲ ਗਿਆ। ਰੇਲਵੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦਰਅਸਲ, ਨਵੀਂ ਦਿੱਲੀ-ਭੁਵਨੇਸ਼ਵਰ ਰਾਜਧਾਨੀ ਐਕਸਪ੍ਰੈਸ (ਟਰੇਨ ਨੰਬਰ 22812) ਲੰਘ ਰਹੀ ਸੀ ਤਾਂ ਕਰਾਸਿੰਗ ਨੇੜੇ ਇਕ ਟਰੈਕਟਰ ਰੇਲਵੇ ਫਾਟਕ ਨਾਲ ਟਕਰਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸਾ: ਦਿੱਲੀ ਪਰਤਦਿਆਂ ਸਾਰ ਰੇਲ ਮੰਤਰੀ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਦਿੱਤੇ ਇਹ ਨਿਰਦੇਸ਼

ਟਰੇਨ ਦੇ ਡਰਾਈਵਰ ਵੱਲੋਂ ਸਮੇਂ ਸਿਰ ਬ੍ਰੇਕ ਲਗਾਉਣ ਨਾਲ ਵੱਡਾ ਹਾਦਸਾ ਟਲ ਗਿਆ। ਇਹ ਹਾਦਸਾ ਭੋਜੁਡੀਹ ਰੇਲਵੇ ਸਟੇਸ਼ਨ ਨੇੜੇ ਸੰਥਾਲਡੀਹ ਰੇਲਵੇ ਕਰਾਸਿੰਗ 'ਤੇ ਵਾਪਰਿਆ ਅਤੇ ਟਰੈਕਟਰ ਰੇਲਵੇ ਟਰੈਕ ਅਤੇ ਫਾਟਕ ਦੇ ਵਿਚਕਾਰ ਫੱਸ ਗਿਆ। ਦੱਖਣ ਪੂਰਬੀ ਰੇਲਵੇ ਦੇ ਆਦਰਾ ਡਵੀਜ਼ਨਲ ਰੇਲਵੇ ਮੈਨੇਜਰ ਮਨੀਸ਼ ਕੁਮਾਰ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ, "ਬੋਕਾਰੋ ਜ਼ਿਲ੍ਹੇ ਦੇ ਭੋਜੁਡੀਹ ਰੇਲਵੇ ਸਟੇਸ਼ਨ ਦੇ ਸੰਥਾਲਡੀਹ ਰੇਲਵੇ ਕਰਾਸਿੰਗ 'ਤੇ ਟਰੈਕਟਰ ਰੇਲਵੇ ਫਾਟਕ ਨਾਲ ਟਕਰਾ ਗਿਆ। ਹਾਲਾਂਕਿ ਟਰੇਨ ਦੇ ਡਰਾਈਵਰ ਨੇ ਬ੍ਰੇਕ ਲਗਾ ਦਿੱਤੀ ਅਤੇ ਟਰੇਨ ਰੁਕ ਗਈ, ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News