ਰਾਤ ਵੇਲੇ ਵਾਪਰਿਆ ਰੇਲ ਹਾਦਸਾ, ਕੰਧ ਤੋੜ ਕੇ ਨਿਕਲ ਗਿਆ ਰੇਲਗੱਡੀ ਦਾ ਇੰਜਣ, ਵੇਖੋ ਮੌਕੇ ਦੀ ਵੀਡੀਓ

01/17/2024 1:16:22 AM

ਨੈਸ਼ਨਲ ਡੈਸਕ: ਛੱਤੀਸਗੜ੍ਹ ਦੇ ਬਿਲਾਸਪੁਰ ਜੰਕਸ਼ਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਕ ਰੇਲਵੇ ਇੰਜਣ ਪਟੜੀ ਤੋਂ ਉਤਰ ਗਿਆ ਅਤੇ ਕੰਧ ਨੂੰ ਤੋੜਦਾ ਹੋਇਆ ਪਲੇਟਫਾਰਮ 'ਤੇ ਜਾ ਚੜ੍ਹਿਆ। ਇਸ ਤੋਂ ਬਾਅਦ ਪਲੇਟਫਾਰਮ 'ਤੇ ਮੌਜੂਦ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਐਕਸਪ੍ਰੈੱਸ ਦਾ ਇੰਜਣ WAP 7 ਸਟੇਸ਼ਨ 'ਤੇ ਕੰਧ ਤੋੜ ਕੇ ਪਲੇਟਫਾਰਮ 'ਤੇ ਅੱਗੇ ਚਲਾ ਗਿਆ। ਇਸ ਨੂੰ ਦੇਖ ਕੇ ਜਿੱਥੇ  ਸਟੇਸ਼ਨ 'ਤੇ ਹਫੜਾ-ਦਫੜੀ ਮਚ ਗਈ ਉੱਥੇ ਹੀ ਕੁਝ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - Big Breaking: ਪਾਕਿਸਤਾਨ 'ਤੇ ਹੋਈ ਇਕ ਹੋਰ Air Strike, ਇਰਾਨ ਨੇ ਤਬਾਹ ਕੀਤੇ ਅੱਤਵਾਦੀਆਂ ਦੇ ਟਿਕਾਣੇ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ ਵਿਚ ਇਕ EMU ਟਰੇਨ ਸਟੇਸ਼ਨ ਤੋਂ ਨਿਕਲ ਕੇ ਮਥੁਰਾ ਜੰਕਸ਼ਨ ਦੇ ਪਲੇਟਫਾਰਮ 'ਤੇ ਚੜ੍ਹ ਗਈ ਸੀ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਟਰੇਨ 'ਚ ਕੋਈ ਵੀ ਯਾਤਰੀ ਮੌਜੂਦ ਨਹੀਂ ਸੀ। ਇਸ ਹਾਦਸੇ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਹਫੜਾ-ਦਫੜੀ ਮਚ ਗਈ, ਲੋਕ ਡਰ ਦੇ ਮਾਰੇ ਇਧਰ-ਉਧਰ ਭੱਜਣ ਲੱਗੇ। ਬਾਅਦ ਵਿਚ ਜਾਂਚ ਵਿਚ ਸਾਹਮਣੇ ਆਇਆ ਕਿ ਜਿਸ ਪਲ ਟਰੇਨ ਸਟੇਸ਼ਨ ਛੱਡ ਕੇ ਪਲੇਟਫਾਰਮ 'ਤੇ ਚੜ੍ਹੀ। ਉਸ ਸਮੇਂ ਟਰੇਨ ਦਾ ਲੋਕੋ ਪਾਇਲਟ ਵੀਡੀਓ ਕਾਲ 'ਤੇ ਗੱਲ ਕਰ ਰਿਹਾ ਸੀ ਅਤੇ ਆਪਣਾ ਬੈਗ ਟਰੇਨ ਦੇ ਬ੍ਰੇਕ ਹੈਂਡਲ 'ਤੇ ਰੱਖਿਆ ਹੋਇਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News