WhatsApp, Telegram ਵਰਗੇ Apps ’ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ TRAI, ਚੁੱਕਿਆ ਇਹ ਕਦਮ

Friday, Jul 07, 2023 - 11:05 PM (IST)

WhatsApp, Telegram ਵਰਗੇ Apps ’ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ TRAI, ਚੁੱਕਿਆ ਇਹ ਕਦਮ

ਨਵੀਂ ਦਿੱਲੀ (ਇੰਟ.) : ਟ੍ਰਾਈ ਨੇ ਵਟਸਐਪ ਅਤੇ ਟੈਲੀਗ੍ਰਾਮ ਵਰਗੇ ਓਵਰ-ਦਿ-ਟਾਪ (OTT) ਐਪਸ ਦੇ ਰੈਗੂਲੇਸ਼ਨ ’ਤੇ ਕੰਸਲਟੇਸ਼ਨ ਪੇਪਰ ਜਾਰੀ ਕੀਤਾ ਹੈ। ਟ੍ਰਾਈ ਨੇ ਸਾਰੇ ਸਟੈਕਹੋਲਡਰ ਕੋਲੋਂ 4 ਅਗਸਤ ਤੱਕ ਇਸ ਨੂੰ ਲੈ ਕੇ ਰਾਇ ਮੰਗੀ ਹੈ। ਕਿਹਾ ਗਿਆ ਹੈ ਕਿ ਸਾਰੇ ਸਟੈਕਹੋਲਡਰ 19 ਅਗਸਤ ਤੱਕ ਕਾਊਂਟਰ ਕਮੈਂਟ ਦੇ ਸਕਦੇ ਹਨ। ਟ੍ਰਾਈ ਨੇ ਓਟੀਟੀ ਐਪਸ ਨੂੰ ਥੋੜ੍ਹੇ ਸਮੇਂ ਲਈ ਬੈਨ ਕਰਨ ’ਤੇ ਸਵਾਲ ਪੁੱਛੇ ਹਨ। ਪੁੱਛਿਆ ਗਿਆ ਹੈ ਕਿ ਸਰਕਾਰ ਲੋੜ ਪੈਣ ’ਤੇ ਕੀ ਵਟਸਐਪ ਅਤੇ ਟੈਲੀਗ੍ਰਾਮ ’ਤੇ ਸਿਲੈਕਟਿਵ ਮੈਸੇਜ ਨੂੰ ਬਲਾਕ ਕਰਨ ਦਾ ਨਿਰਦੇਸ਼ ਦੇ ਸਕਦੀ ਹੈ। ਨਾਲ ਹੀ ਇਹ ਵੀ ਕਿਹਾ ਕਿ ਸਰਕਾਰ ਭਾਰਤ ’ਚ ਅਖੰਡਤਾ ਅਤੇ ਸੁਰੱਖਿਆ ਕਾਰਨ ਮੈਸੇਜ ਰੋਕਣ ਦਾ ਨਿਰਦੇਸ਼ ਦੇ ਸਕਦੀ ਹੈ।

ਇਹ ਵੀ ਪੜ੍ਹੋ : ਮਿਆਂਮਾਰ : ਹਮਲੇ 'ਚ 15 ਲੋਕਾਂ ਦੀ ਮੌਤ, ਫ਼ੌਜ ਨੇ ਲੋਕਤੰਤਰ ਸਮਰਥਕ ਲੜਾਕਿਆਂ 'ਤੇ ਲਾਇਆ ਹਮਲੇ ਦਾ ਦੋਸ਼

ਟ੍ਰਾਈ ਦੀਆਂ ਕੀ ਹਨ ਚਿੰਤਾਵਾਂ

ਮੀਡੀਆ ਰਿਪੋਰਟਾਂ ਮੁਤਾਬਕ ਟ੍ਰਾਈ ਦਾ ਕਹਿਣਾ ਹੈ ਕਿ ਕੀ ਇਨ੍ਹਾਂ ਐਪਸ ਲਈ ਕਿਸੇ ਰੈਗੂਲੇਸ਼ਨ ਦੀ ਲੋੜ ਹੈ ਅਤੇ ਕਿਸ ਵਰਗ ਦੇ ਓਟੀਟੀ ਐਪਸ ਨੂੰ ਇਸ ਦੇ ਘੇਰੇ ’ਚ ਲਿਆਂਦਾ ਜਾਣਾ ਚਾਹੀਦਾ ਹੈ? ਇਸ ਤੋਂ ਇਲਾਵਾ ਕੰਸਲਟੇਸ਼ਨ ’ਚ ਓਟੀਟੀ ਦੀ ਪਰਿਭਾਸ਼ਾ, ਟੈਲੀਕਾਮ ਕੰਪਨੀਆਂ ਲਈ ਬਰਾਬਰ ਮੌਕਿਆਂ ਦੀ ਮੰਗ ਅਤੇ ਮੌਜੂਦਾ ਇੰਟਰਨੈਸ਼ਨਲ ਪ੍ਰੈਕਟਿਸਿਜ਼ ’ਤੇ ਵੀ ਗੌਰ ਕੀਤੇ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : RBI ਦਾ ਅਹਿਮ ਫ਼ੈਸਲਾ, ਗਾਹਕਾਂ ਨੂੰ ਛੇਤੀ ਮਿਲੇਗਾ ਆਪਣੀ ਪਸੰਦ ਮੁਤਾਬਕ ਕਾਰਡ ਨੈੱਟਵਰਕ ਚੁਣਨ ਦਾ ਬਦਲ

ਪਹਿਲਾਂ ਟ੍ਰਾਈ ਦਾ ਇਹ ਮੰਨਣਾ ਸੀ ਕਿ ਓਟੀਟੀ ਪਲੇਅਰਸ ਨੂੰ ਰੈਗੂਲੇਟ ਨਹੀਂ ਕੀਤਾ ਜਾਣਾ ਚਾਹੀਦਾ। ਹਾਲਾਂਕਿ, ਡਿਪਾਰਟਮੈਂਟ ਆਫ਼ ਟੈਲੀਕਮਿਊਨੀਕੇਸ਼ਨ (ਡੀਓਟੀ) ਦੀ ਅਪੀਲ ਤੋਂ ਬਾਅਦ ਉਹ ਆਪਣੇ ਰੁਖ ’ਤੇ ਮੁੜ ਵਿਚਾਰ ਕਰ ਰਿਹਾ ਹੈ। ਡੀਓਟੀ ਸਿਰਫ ਵਟਸਐਪ, ਸਿਗਨਲ ਅਤੇ ਟੈਲੀਗ੍ਰਾਮ ਵਰਗੇ ਓਟੀਟੀ ਐਪਸ ਨੂੰ ਰੈਗੂਲੇਟ ਕਰਨਾ ਚਾਹੁੰਦਾ ਹੈ, ਨਾ ਕਿ ਨੈੱਟਫਲਿਕਸ ਅਤੇ ਐਮਾਜ਼ੋਨ ਪ੍ਰਾਈਮ ਵਰਗੇ ਬ੍ਰਾਡਕਾਸਟਿੰਗ ਐਪ ਨੂੰ। ਹਾਲ ਹੀ ’ਚ ਟੈਲੀਕਾਮ ਮਨਿਸਟਰ ਅਸ਼ਵਨੀ ਵੈਸ਼ਣਵ ਨੇ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਕਮਿਊਨੀਕੇਸ਼ਨ ਓਟੀਟੀ ਐਪਸ ਨੂੰ ਰੈਗੂਲੇਟ ਕਰਨ ਦਾ ਟੀਚਾ ਗਾਹਕਾਂ ਦੀ ਸੁਰੱਖਿਆ ਕਰਨਾ ਹੈ, ਨਾ ਕਿ ਮਾਲੀਆ ਪੈਦਾ ਕਰਨਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News