ਕਰਨਾਲ ਨੈਸ਼ਨਲ ਹਾਈਵੇਅ ''ਤੇ ਵਾਪਰਿਆ ਭਿਆਨਕ ਹਾਦਸਾ, ਦੋ ਨੌਜਵਾਨਾਂ ਨੇ ਤੋੜਿਆ ਦਮ

Saturday, May 13, 2023 - 12:52 PM (IST)

ਕਰਨਾਲ ਨੈਸ਼ਨਲ ਹਾਈਵੇਅ ''ਤੇ ਵਾਪਰਿਆ ਭਿਆਨਕ ਹਾਦਸਾ, ਦੋ ਨੌਜਵਾਨਾਂ ਨੇ ਤੋੜਿਆ ਦਮ

ਕਰਨਾਲ- ਹਰਿਆਣਾ ਵਿਚ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਹਨ। ਕਰਨਾਲ ਜ਼ਿਲ੍ਹੇ ਵਿਚ ਵੀ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ ਦੋ ਨੌਜਵਾਨਾਂ ਦੀ ਜਾਨ ਚੱਲੀ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਰਨਾਲ ਦੇ ਪੋਸਟਮਾਰਟਮ ਹਾਊਸ ਰਖਵਾ ਦਿੱਤਾ ਗਿਆ ਹੈ।

ਇਹ ਹਾਦਸਾ ਸਵੇਰ ਦੇ ਸਮੇਂ ਕਰਨਾਲ ਦੇ ਮਧੂਬਨ ਨੇੜੇ ਵਾਪਰਿਆ। ਜਦੋਂ ਇਕ ਕਾਰ ਬੇਕਾਬੂ ਹੋ ਗਈ, ਜਿਸ 'ਚ 5 ਲੋਕ ਸਵਾਰ ਸਨ। ਕਾਰ 'ਚ ਸਵਾਰ ਨੌਜਵਾਨ ਪਾਨੀਪਤ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਕਾਰ ਚੰਡੀਗੜ੍ਹ ਤੋਂ ਪਾਨੀਪਤ ਵੱਲ ਨੈਸ਼ਨਲ ਹਾਈਵੇਅ-44 'ਤੇ ਜਾ ਰਹੀ ਸੀ ਪਰ ਅਚਾਨਕ ਕਾਰ ਬੇਕਾਬੂ ਹੋ ਗਈ। ਜਿਸ ਦੇ ਚੱਲਦੇ ਕਾਰ ਨੈਸ਼ਨਲ ਹਾਈਵੇਅ ਤੋਂ ਸਰਵਿਸ ਰੋਡ 'ਤੇ ਆ ਗਈ। ਇਸ ਦੌਰਾਨ ਨੈਸ਼ਨਲ ਹਾਈਵੇ 'ਤੇ ਡਿਵਾਈਡਰ 'ਤੇ ਲੱਗੇ ਐਂਗਲ ਵੀ ਗੱਡੀ ਦੇ ਅੰਦਰ ਵੜ ਗਏ। ਇਸ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ।

ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ ਗਈ। ਕਾਰ ਨੂੰ ਨੈਸ਼ਨਲ ਹਾਈਵੇਅ ਤੋਂ ਕਰੇਨ ਦੀ ਮਦਦ ਨਾਲ ਸਾਈਡ ਕੀਤਾ ਗਿਆ, ਤਾਂ ਕਿ ਕੋਈ ਹੋਰ ਹਾਦਸਾ ਨਾ ਵਾਪਰ ਜਾਵੇ। ਪੁਲਸ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਸਮਝਾਉਂਦਾ ਹੈ ਕਿ ਨੈਸ਼ਨਲ ਹਾਈਵੇਅ ਹੋਵੇ ਜਾਂ ਸਟੇਟ ਹਾਈਵੇਅ ਗੱਡੀ, ਆਰਾਮ ਨਾਲ ਹੀ ਚਲਾਓ ਅਤੇ ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ, ਤਾਂ ਕਿ ਹਾਦਸਿਆਂ ਨੂੰ ਹੋਣ ਤੋਂ ਰੋਕਿਆ ਜਾ ਸਕੇ।


author

Tanu

Content Editor

Related News