ਰਾਂਚੀ ''ਚ ਦਰਦਨਾਕ ਹਾਦਸਾ; ਅਸਮਾਨੀ ਬਿਜਲੀ ਡਿੱਗਣ ਨਾਲ 4 ਲੋਕਾਂ ਦੀ ਮੌਤ, ਕਈ ਝੁਲਸੇ

Tuesday, Jul 30, 2024 - 09:36 PM (IST)

ਰਾਂਚੀ ''ਚ ਦਰਦਨਾਕ ਹਾਦਸਾ; ਅਸਮਾਨੀ ਬਿਜਲੀ ਡਿੱਗਣ ਨਾਲ 4 ਲੋਕਾਂ ਦੀ ਮੌਤ, ਕਈ ਝੁਲਸੇ

ਰਾਂਚੀ : ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਮੰਗਲਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੰਡੇਰ ਥਾਣਾ ਖੇਤਰ 'ਚ ਖੇਤਾਂ 'ਚ ਕੰਮ ਕਰਦੇ ਸਮੇਂ 8 ਕਿਸਾਨਾਂ 'ਤੇ ਅਸਮਾਨੀ ਬਿਜਲੀ ਡਿੱਗ ਗਈ, ਜਿਨ੍ਹਾਂ ਵਿਚੋਂ 4 ਦੀ ਮੌਤ ਹੋ ਗਈ, ਜਦਕਿ ਬਾਕੀ ਗੰਭੀਰ ਰੂਪ 'ਚ ਝੁਲਸ ਗਏ। ਜ਼ਖਮੀਆਂ ਨੂੰ ਇਲਾਜ ਲਈ ਮੰਡੇਰ ਰੈਫਰਲ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿਚੋਂ 2 ਨੂੰ ਗੰਭੀਰ ਹਾਲਤ 'ਚ ਰਾਂਚੀ ਦੇ ਰਿਮਸ ਰੈਫਰ ਕਰ ਦਿੱਤਾ ਗਿਆ ਹੈ।

ਰਾਂਚੀ ਜ਼ਿਲ੍ਹੇ ਦੇ ਮੰਡੇਰ ਥਾਣਾ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਮੰਗਲਵਾਰ ਦੁਪਹਿਰ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ ਕਰੀਬ 8 ਲੋਕ ਝੁਲਸ ਗਏ। ਇਨ੍ਹਾਂ ਸਾਰਿਆਂ ਨੂੰ ਮੰਡੇਰ ਸਥਿਤ ਰੈਫਰਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਬਸਕੀ ਪਿੰਡ ਦੇ ਰਹਿਣ ਵਾਲੇ ਨੀਰਜ ਓਰਾਂਵ (36 ਸਾਲ), ਕੈਂਬੋ ਪਿੰਡ ਵਾਸੀ ਸਲਮੂਨ ਅੱਕਾ (ਪਿਤਾ ਸਵ. ਸੰਜੇ ਅੱਕਾ 22 ਸਾਲ) ਅਤੇ ਰਾਤੂ ਤਿਲਤਾ ਦੇ ਰਹਿਣ ਵਾਲੇ ਰਾਜੇਸ਼ ਓਰਾਂਵ (20 ਸਾਲ) ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਥੇ ਕੈਂਬੋ ਦੇ ਅਭਿਨਾਸ਼ ਲੋਹਾਰਾ (ਪਿਤਾ ਨੀਲ ਮੋਹਨ ਲੋਹਾਰਾ 16 ਸਾਲ), ਲਕਸ਼ਣ ਓਰਾਂਵ (ਪਿਤਾ ਬਿਰਸਾ ਓਰਾਂਵ 22 ਸਾਲ), ਧਨੀਆ ਓਰਾਂਵ (ਪਤੀ ਮੁਖੀਆ ਓਰਾਂਵ 45 ਸਾਲ) ਅਤੇ ਰੋਸ਼ਨੀ ਤਿੱਗਾ (ਪਿਤਾ ਹਰਬੂ ਓਰਾਂਵ) ਗੰਭੀਰ ਰੂਪ ਵਿਚ ਝੁਲਸ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News