ਟ੍ਰੈਫਿਕ ਨਿਯਮਾਂ ਦੀ ਉਲੰਘਣ ''ਤੇ ਬੋਲੇ ਗਡਕਰੀ, ਲੋਕਾਂ ''ਚ ਡਰ ਹੋਣਾ ਜ਼ਰੂਰੀ

Thursday, Sep 05, 2019 - 09:36 PM (IST)

ਟ੍ਰੈਫਿਕ ਨਿਯਮਾਂ ਦੀ ਉਲੰਘਣ ''ਤੇ ਬੋਲੇ ਗਡਕਰੀ, ਲੋਕਾਂ ''ਚ ਡਰ ਹੋਣਾ ਜ਼ਰੂਰੀ

ਨਵੀਂ ਦਿੱਲੀ— ਟ੍ਰੈਫਿਕ ਨਿਯਮਾਂ ਦੀ ਉਲੰਘਣ 'ਤੇ ਵਧਾਈ ਗਈ ਪੈਨਲਟੀ ਦੀ ਰਕਮ ਨਾਲ ਲੋਕਾਂ 'ਚ ਡਰ ਫੈਲ ਗਿਆ ਹੈ ਪਰ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਇਸ ਨੂੰ ਚੰਗਾ ਦੱਸ ਰਹੇ ਹਨ। ਗਡਕਰੀ ਦਾ ਕਹਿਣਾ ਹੈ ਕਿ ਲੋਕਾਂ 'ਚ ਡਰ ਹੈ ਤਾਂ ਚੰਗਾ ਹੈ, ਡਰ ਹੋਣਾ ਚਾਹੀਦਾ ਹੈ। ਹੁਣ ਤਕ ਲੋਕਾਂ 'ਚ ਨਾ ਤਾਂ ਟ੍ਰੈਫਿਕ ਨਿਯਮਾਂ ਪ੍ਰਤੀ ਸਨਮਾਨ ਸੀ ਤੇ ਨਾ ਹੀ ਡਰ ਸੀ। ਅੱਜ ਜੇਕਰ ਡਰ ਨਾਲ ਲੋਕਾਂ 'ਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਜ਼ਿੰਮੇਵਾਰੀ ਹੈ ਤਾਂ ਇਹ ਚੰਗੀ ਗੱਲ ਹੈ।


author

Inder Prajapati

Content Editor

Related News