ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ’ਤੇ ਆਵਾਜਾਈ ਮੁੜ ਬਹਾਲ

09/05/2020 2:08:07 PM

ਸ਼੍ਰੀਨਗਰ— ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ’ਤੇ ਸ਼ਨੀਵਾਰ ਨੂੰ ਆਵਾਜਾਈ ਬਹਾਲ ਕਰ ਦਿੱਤੀ ਗਈ। ਹਾਈਵੇਅ ’ਤੇ ਆਵਾਜਾਈ ਸ਼ੁੱਕਰਵਾਰ ਨੂੰ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਬੰਦ ਕਰ ਦਿੱਤੀ ਗਈ ਸੀ। ਇਕ ਟ੍ਰੈਫਿਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਈਵੇਅ ’ਤੇ ਫਸੇ ਕਸ਼ਮੀਰ ਜਾਣ ਵਾਲੇ ਵਾਹਨਾਂ ਨੂੰ ਹੀ ਅੱਜ ਅੱਗੇ ਜਾਣ ਦੀ ਆਗਿਆ ਦਿੱਤੀ ਗਈ। ਇਨ੍ਹਾਂ ਵਾਹਨਾਂ ਵਿਚ ਜ਼ਰੂਰੀ ਚੀਜ਼ਾਂ ਅਤੇ ਤੇਲ ਟੈਂਕਰ ਨਾਲ ਭਰੇ ਟਰੱਕ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਫਸੇ ਵਾਹਨਾਂ ਦੇ ਨਿਕਲਣ ਮਗਰੋਂ ਹੀ ਹਾਈਵੇਅ ’ਤੇ ਨਵੇਂ ਸਿਰਿਓਂ ਆਵਾਜਾਈ ਦੀ ਆਗਿਆ ਦਿੱਤੀ ਜਾਵੇਗੀ।

ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਹਾਈਵੇਅ ਨੂੰ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਕੱਲ ਸਵੇਰੇ ਬੰਦ ਕਰ ਦਿੱਤਾ ਗਿਆ ਸੀ। ਪੱਥਰ ਡਿੱਗਣ ਕਾਰਨ ਸੜਕ ਦਾ ਇਕ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਰਾਸ਼ਟਰੀ ਹਾਈਵੇਅ ਅਥਾਰਟੀ ਅਤੇ ਸੀਮਾ ਸੜਕ ਸੰਗਠਨ ਵਲੋਂ ਹਾਈਵੇਅ ਦੇ ਮਲਬੇ ਦੀ ਸਫਾਈ ਲਈ ਕੰਮ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਵਿਚ ਸ਼ੋਪੀਆਂ ਨੂੰ ਜੰਮੂ ਖੇਤਰ ਵਿਚ ਰਾਜੌਰੀ ਅਤੇ ਪੁੰਛ ਨਾਲ ਜੋੜਨ ਵਾਲਾ ਇਤਿਹਾਸਕ 86 ਕਿਲੋਮੀਟਰ ਲੰਬਾ ਮੁਗਲ ਰੋਡ ਵੀ ਖੋਲ੍ਹ ਦਿੱਤਾ ਗਿਆ ਹੈ।


Tanu

Content Editor

Related News