ਟਰੈਫਿਕ ਚਲਾਨ ਦਾ ਅਨੋਖਾ ਵਿਰੋਧ, ਹੈਲਮੇਟ ਪਾ ਕੇ ਟਰੈਕਟਰ ਲੈ ਕੇ ਪਹੁੰਚੇ ਕਿਸਾਨ

09/24/2019 4:30:53 PM

ਲਖਨਊ— ਦੇਸ਼ 'ਚ ਨਵਾਂ ਮੋਟਰ ਵਾਹਨ ਕਾਨੂੰਨ ਪਹਿਲੀ ਸਤੰਬਰ ਤੋਂ ਲਾਗੂ ਹੋ ਗਿਆ ਹੈ। ਨਵੇਂ ਨਿਯਮਾਂ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ 'ਤੇ ਚਲਾਨ ਕੱਟਣ ਦੀ ਮੁਹਿੰਮ 'ਚ ਵੀ ਤੇਜ਼ੀ ਆ ਗਈ ਹੈ। ਜਿਨ੍ਹਾਂ ਜ਼ਿਲਿਆਂ 'ਚ ਸਭ ਤੋਂ ਵਧ ਚਲਾਨ ਕੱਟੇ ਜਾ ਰਹੇ ਹਨ, ਉਨ੍ਹਾਂ 'ਚ ਵਾਰਾਣਸੀ, ਗੌਤਮਬੁੱਧ ਨਗਰ, ਲਖਨਊ ਵਰਗੇ ਜ਼ਿਲੇ ਸਭ ਤੋਂ ਅੱਗੇ ਹਨ। ਨਵੇਂ ਟਰੈਫਿਕ ਨਿਯਮਾਂ ਦਾ ਵਿਰੋਧ ਕਰਨ ਲਈ ਲੋਕ ਨਵੇਂ ਤਰੀਕੇ ਅਪਣਾ ਰਹੇ ਹਨ। ਇਸੇ ਦੇ ਅਧੀਨ ਮੰਗਲਵਾਰ ਨੂੰ ਲਖਨਊ 'ਚ ਕਿਸਾਨ ਹੈਲਮੇਟ ਲਗਾ ਕੇ ਟਰੈਕਟਰ ਚਲਾਉਂਦੇ ਹੋਏ ਪਹੁੰਚੇ।

PunjabKesariਇਹ ਕਿਸਾਨ ਬੁੱਧਵਾਰ ਨੂੰ ਹੋਣ ਵਾਲੀ ਕਿਸਾਨ ਪੰਚਾਇਤ ਲਈ ਰਾਜਧਾਨੀ ਲਖਨਊ ਪਹੁੰਚੇ ਹਨ। ਕਿਸਾਨਾਂ ਨੇ ਨਵੇਂ ਟਰੈਫਿਕ ਨਿਯਮਾਂ ਦੇ ਵਿਰੋਧ ਲਈ ਇਹ ਅਨੋਖਾ ਤਰੀਕਾ ਅਪਣਾਇਆ। ਹੈਲਮੇਟ ਪਾ ਕੇ ਟਰੈਕਟਰ ਚਲਾਉਂਦੇ ਕਿਸਾਨ ਸਾਰਿਆਂ ਦੇ ਆਕਰਸ਼ਨ ਦਾ ਕੇਂਦਰ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਪ੍ਰਦੇਸ਼ ਦੇ 10 ਵੱਡੇ ਸ਼ਹਿਰਾਂ 'ਚ 7 ਜਨਵਰੀ ਤੋਂ 31 ਅਗਸਤ ਤੱਕ ਵਾਹਨਾਂ ਦੇ ਚਲਾਨ ਕੱਟਣ ਦੀ ਗਿਣਤੀ ਜਾਰੀ ਕੀਤੀ ਗਈ ਹੈ। ਇਸ 'ਚ ਵਾਰਾਣਸੀ ਜੁਲਾਈ ਅਤੇ ਅਗਸਤ ਮਹੀਨੇ 'ਚ ਚਲਾਨ ਕੱਟਣ 'ਚ ਸਭ ਤੋਂ ਅੱਗੇ ਹੈ।

ਇਸ ਦੇ ਅਨੁਸਾਰ ਵਾਰਾਣਸੀ ਟਰੈਫਿਕ ਪੁਲਸ ਨੇ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ 'ਤੇ ਸਭ ਤੋਂ ਵਧ ਚਲਾਨ ਕੱਟ ਕੇ ਜ਼ੁਰਮਾਨਾ ਵਸੂਲਿਆ ਹੈ। ਵਾਰਾਣਸੀ ਤੋਂ ਬਾਅਦ ਇਸ ਮਾਮਲੇ 'ਚ ਚੌਥੇ ਸਥਾਨ 'ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ ਸੜਕਾਂ ਦੀ ਹਾਲਤ ਭਾਵੇਂ ਹੀ ਖਰਾਬ ਹੋਵੇ ਪਰ ਵਾਹਨਾਂ ਦਾ ਚਲਾਨ ਕੱਟਣ ਦੇ ਮਾਮਲੇ 'ਚ ਸ਼ਹਿਰ ਦੀ ਟਰੈਫਿਕ ਪੁਲਸ ਪੂਰੇ ਪ੍ਰਦੇਸ਼ 'ਚ ਅੱਗੇ ਹੈ।


DIsha

Content Editor

Related News