ਜੰਮੂ-ਸ੍ਰੀਨਗਰ ਹਾਈਵੇਅ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ, ਐਡਵਾਈਜ਼ਰੀ ਜਾਰੀ

Thursday, Mar 26, 2026 - 06:38 PM (IST)

ਜੰਮੂ-ਸ੍ਰੀਨਗਰ ਹਾਈਵੇਅ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ, ਐਡਵਾਈਜ਼ਰੀ ਜਾਰੀ

ਰਾਮਬਨ : ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ (NH-44) 'ਤੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਹੈ। ਰਾਮਬਨ ਜ਼ਿਲ੍ਹੇ 'ਚ ਭਾਰੀ ਭੂਸਖਲਨ (ਲੈਂਡਸਲਾਈਡ) ਹੋਣ ਕਾਰਨ ਹਾਈਵੇਅ 'ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਇਹ ਘਟਨਾ ਚੰਦਰਕੋਟ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ 'ਚ ਆਉਂਦੇ ਕਰੋਲ ਇਲਾਕੇ 'ਚ ਵਾਪਰੀ ਹੈ, ਜਿੱਥੇ ਪਹਾੜ ਤੋਂ ਵੱਡੇ-ਵੱਡੇ ਪੱਥਰ ਡਿੱਗਣ ਕਾਰਨ ਸੜਕ ਦੀਆਂ ਦੋਵੇਂ ਲੇਨਾਂ ਅਵਰੁੱਧ ਹੋ ਗਈਆਂ ਹਨ।

ਦੋਵੇਂ ਪਾਸਿਓਂ ਰੋਕੀ ਗਈ ਗੱਡੀਆਂ ਦੀ ਆਵਾਜਾਈ
ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਕਰੋਲ ਬ੍ਰਿਜ ਤੇ ਚੰਦਰਕੋਟ ਦੇ ਵਿਚਕਾਰ ਪਹਾੜ ਤੋਂ ਭਾਰੀ ਮਾਤਰਾ 'ਚ ਪੱਥਰ ਅਤੇ ਮਲਬਾ ਡਿੱਗਿਆ ਹੈ। ਇਸ ਦੇ ਚਲਦਿਆਂ ਜੰਮੂ ਤੋਂ ਰਾਮਬਨ, ਬਨਿਹਾਲ ਤੇ ਸ੍ਰੀਨਗਰ ਜਾਣ ਵਾਲੇ ਵਾਹਨਾਂ ਦੇ ਨਾਲ-ਨਾਲ ਸ੍ਰੀਨਗਰ ਤੋਂ ਜੰਮੂ ਵੱਲ ਆਉਣ ਵਾਲੀ ਆਵਾਜਾਈ ਨੂੰ ਵੀ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ।

ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ
ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਸੜਕ ਨੂੰ ਸਾਫ਼ ਕਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਹਾਈਵੇਅ ਨੂੰ ਜਲਦੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਾਈਵੇਅ ਦੇ ਪੂਰੀ ਤਰ੍ਹਾਂ ਖੁੱਲ੍ਹਣ ਤੱਕ ਆਪਣੀ ਯਾਤਰਾ ਦੀ ਯੋਜਨਾ ਸੋਚ-ਸਮਝ ਕੇ ਬਣਾਉਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਧਿਆਨ ਨਾ ਦੇਣ।

ਯਾਤਰੀਆਂ ਲਈ ਟ੍ਰੈਫਿਕ ਹੈਲਪਲਾਈਨ ਨੰਬਰ
ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਤਾਜ਼ਾ ਸਥਿਤੀ ਜਾਣਨ ਲਈ ਇਨ੍ਹਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜੰਮੂ (TCU Jammu): 0191-2459048, 0191-2740550, 9419147732, 103
ਸ੍ਰੀਨਗਰ (Srinagar): 0194-2450022, 2485396, 18001807091, 103
ਰਾਮਬਨ (TCU Ramban): 9419993745, 1800-180-7043

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News