10 ਅਪ੍ਰੈਲ ਤੋਂ 2 ਸਾਲਾਂ ਤੱਕ ਆਵਾਜਾਈ ਲਈ ਬੰਦ ਰਹੇਗਾ ਇਹ ਪੁਲ

Wednesday, Apr 09, 2025 - 05:56 PM (IST)

10 ਅਪ੍ਰੈਲ ਤੋਂ 2 ਸਾਲਾਂ ਤੱਕ ਆਵਾਜਾਈ ਲਈ ਬੰਦ ਰਹੇਗਾ ਇਹ ਪੁਲ

ਮੁੰਬਈ- ਮੁੰਬਈ ਦਾ ਇਕ ਸਦੀ ਪੁਰਾਣਾ ਮਸ਼ਹੂਰ ਏਲਫਿਨਸਟਨ ਰੋਡ ਓਹਵਰ ਬਰਿੱਜ (ਆਰਓਬੀ) 2 ਸਾਲਾਂ ਤੱਕ ਬੰਦ ਰਹੇਗਾ, ਕਿਉਂਕਿ ਇਸ ਦਾ ਮੁੜ ਨਿਰਮਾਣ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਦੇਸ਼ ਦੀ ਆਰਥਿਕ ਰਾਜਧਾਨੀ ਦੇ ਪੂਰਬੀ ਅਤੇ ਪੱਛਮੀ ਹਿੱਸੇ ਨੂੰ ਜੋੜਣ ਵਾਲੇ ਮਹੱਤਵਪੂਰਨ ਸੰਪਰਕਾਂ 'ਚੋਂ ਇਕ ਇਹ ਪੁਲ ਮੱਧ ਮੁੰਬਈ 'ਚ ਪਰੇਲ ਅਤੇ ਪ੍ਰਭਾਦੇਵੀ ਇਲਾਕਿਆਂ ਨੂੰ ਜੋੜਦਾ ਹੈ। ਇਸ ਪੁਲ ਦਾ ਮੁੜ ਨਿਰਮਾਣ ਮੁੰਬਈ ਮਹਾਨਗਰ ਖੇਤਰੀ ਵਿਕਾਸ ਅਥਾਰਟੀ (ਐੱਮਐੱਮਆਰਡੀਏ) ਦੀ 'ਸੇਵਰੀ ਵਰਲੀ ਏਲੀਵੇਟੇਡ ਕਨੇਕਟਰ ਪ੍ਰਾਜੈਕਟ' ਦੇ ਅਧੀਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਰਕਾਰੀ ਅਧਿਕਾਰੀ ਨਿਕਲਿਆ 'ਧਨਕੁਬੇਰ', ED ਨੇ 4 ਮਸ਼ੀਨਾਂ ਨਾਲ 8 ਘੰਟੇ ਕੀਤੀ ਕੈਸ਼ ਦੀ ਗਿਣਤੀ

ਪੁਲ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰਨ ਨਾਲ ਇਸ ਨੂੰ ਢਾਹੁਣਾ ਸੌਖਾ ਹੋ ਜਾਵੇਗਾ। ਇਸ ਆਰਓਬੀ ਦੇ ਬੰਦ ਹੋਣ ਨਾਲ ਖ਼ਾਸ ਕਰ ਕੇ ਦਾਦਰ, ਲੋਅਰ ਪਰੇਲ, ਕਰੀ ਰੋਡ ਅਤੇ ਭਾਰਤਮਾਤਾ ਇਲਾਕੇ 'ਚ ਆਵਾਜਾਈ ਜਾਮ ਹੋ ਸਕਦੀ ਹੈ। ਮੁੰਬਈ ਆਵਾਜਾਈ ਪੁਲਸ ਨੇ ਮੰਗਲਵਾਰ ਨੂੰ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤੀ ਅਤੇ ਜਨਤਾ ਤੋਂ ਆਵਾਜਾਈ ਵਿਵਸਥਾ ਸੰਬੰਧਤ ਇਤਰਾਜ਼ ਮੰਗੇ ਹਨ। ਲੋਕ 13 ਅਪ੍ਰੈਲ ਤੱਕ ਆਪਣੀ ਪ੍ਰਤੀਕਿਰਿਆ ਭੇਜ ਸਕਦੇ ਹਨ। ਮੌਜੂਦਾ ਏਲਫਿਨਸਟਨ ਆਰਓਬੀ 13 ਮੀਟਰ ਚੌੜਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News