'ਬਾਰਡਰ 2' ਲਈ ਦਿਲਜੀਤ ਦੋਸਾਂਝ ਤੋਂ ਹਟਾਇਆ ਗਿਆ Ban, ਭੂਸ਼ਣ ਕੁਮਾਰ ਕਾਰਨ ਮਿਲੀ ਖਾਸ ਛੋਟ
Friday, Jul 04, 2025 - 02:17 PM (IST)

ਮੁੰਬਈ – ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਦੀ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਨਾਲ ਫਿਲਮ 'ਸਰਦਾਰ ਜੀ 3' ਵਿੱਚ ਹੋਈ ਸਾਂਝੇਦਾਰੀ ਨੇ ਵਿਵਾਦ ਖੜਾ ਕਰ ਦਿੱਤਾ ਸੀ। ਇਸ ਦੇ ਚਲਦੇ 'ਬਾਰਡਰ 2' ਵਿੱਚ ਉਨ੍ਹਾਂ ਦੀ ਭੂਮਿਕਾ ਵੀ ਸੰਕਟ 'ਚ ਪੈ ਗਈ ਸੀ। ਪਰ ਹੁਣ ਨਿਰਮਾਤਾ ਭੂਸ਼ਣ ਕੁਮਾਰ ਦੀ ਦਖਲਅੰਦਾਜੀ ਕਾਰਨ FWICE (ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲੌਇਜ਼) ਨੇ ਦਿਲਜੀਤ 'ਤੇ ਲਗਾਈ ਪਾਬੰਦੀ ਹਟਾ ਲਈ ਹੈ।
ਇਹ ਵੀ ਪੜ੍ਹੋ: Seen, But No Reply ! ਜ਼ਰੂਰੀ ਨਹੀਂ ਹਰ ਮੈਸੇਜ ਦਾ ਜਵਾਬ ਦੇਣਾ, ਜਾਣੋ ਕੀ ਹੈ ਮਾਹਿਰਾਂ ਦਾ ਕਹਿਣਾ
FWICE ਨੇ ਦਿੱਤੀ ਫਿਲਮ ਲਈ ਖਾਸ ਛੋਟ
FWICE ਦੇ ਪ੍ਰਧਾਨ ਬੀ.ਐੱਨ. ਤਿਵਾਰੀ ਨੇ ਪੁਸ਼ਟੀ ਕੀਤੀ ਕਿ ਦਿਲਜੀਤ ਦੋਸਾਂਝ 'ਤੇ ਲਾਗੂ ਪਾਬੰਦੀ ਨੂੰ 'ਬਾਰਡਰ 2' ਲਈ ਹਟਾ ਲਿਆ ਗਿਆ ਹੈ। ਉਨ੍ਹਾਂ ਕਿਹਾ, "ਹਾਂ, ਇਸ ਪ੍ਰੋਜੈਕਟ ਲਈ ਪਾਬੰਦੀ ਹਟਾ ਲਈ ਗਈ ਹੈ।" ਉਨ੍ਹਾਂ ਦੱਸਿਆ ਕਿ ਨਿਰਮਾਤਾ ਭੂਸ਼ਣ ਕੁਮਾਰ ਨੇ ਵਿਅਕਤੀਗਤ ਤੌਰ 'ਤੇ ਸੰਸਥਾ ਨਾਲ ਸੰਪਰਕ ਕਰਕੇ ਦਿਲਜੀਤ ਨੂੰ ਫਿਲਮ ਵਿੱਚ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ।
ਅਸ਼ੋਕ ਪੰਡਿਤ ਨੇ ਦਿੱਤੀ ਚੇਤਾਵਨੀ
ਹਾਲਾਂਕਿ, FWICE ਨਾਲ ਜੁੜੇ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਇਸ ਫੈਸਲੇ ਨਾਲ ਸਹਿਮਤ ਨਾ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ, "ਅਸੀਂ ਦਿਲਜੀਤ ਦੇ ਖਿਲਾਫ ਅਸਹਿਯੋਗ ਅਭਿਆਨ ਜਾਰੀ ਰੱਖਾਂਗੇ। ਜੇਕਰ ਕੋਈ ਹੋਰ ਉਨ੍ਹਾਂ ਨੂੰ ਆਪਣੇ ਪ੍ਰੋਜੈਕਟ 'ਚ ਲੈਂਦਾ ਹੈ, ਤਾਂ ਉਹ ਨਤੀਜਿਆਂ ਲਈ ਤਿਆਰ ਰਹੇ। ਫੈਡਰੇਸ਼ਨ ਕਿਸੇ ਆਰਥਿਕ ਨੁਕਸਾਨ ਦੀ ਜ਼ਿੰਮੇਵਾਰੀ ਨਹੀਂ ਲਵੇਗੀ।"
ਦਿਲਜੀਤ ਨੇ ਵੀ ਦਿੱਤਾ ਸੰਕੇਤ
ਇਸ ਫੈਸਲੇ ਤੋਂ ਥੋੜ੍ਹੀ ਦੇਰ ਪਹਿਲਾਂ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ 'ਤੇ 'ਬਾਰਡਰ 2' ਦੀ ਸ਼ੂਟਿੰਗ ਤੋਂ ਇੱਕ ਬੈਕਸਟੇਜ ਵੀਡੀਓ ਸ਼ੇਅਰ ਕਰਕੇ ਇਹ ਸੰਦੇਸ਼ ਦੇ ਦਿੱਤਾ ਸੀ ਕਿ ਉਹ ਫਿਲਮ 'ਚ ਬਣੇ ਹੋਏ ਹਨ, ਉਨ੍ਹਾਂ ਨੂੰ ਹਟਾਇਆ ਨਹੀਂ ਗਿਆ ਹੈ।
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕਲੌਤੇ ਪੁੱਤ ਨੇ ਛੱਡੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8