ਆਸਾਮ ਦੇ ਵਿਕਾਸ ਨੂੰ ਰਫ਼ਤਾਰ ਦੇਣਗੇ ਵਪਾਰ, ਤਕਨਾਲੋਜੀ, ਸੈਰ-ਸਪਾਟਾ ਖੇਤਰ : ਗੋਇਲ
Thursday, Feb 27, 2025 - 12:35 AM (IST)

ਗੁਹਾਟੀ, (ਭਾਸ਼ਾ)- ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ 3-ਟੀ-ਟ੍ਰੇਡ, ਟੈਕਨਾਲੋਜੀ ਅਤੇ ਟੂਰਿਜ਼ਮ (ਵਪਾਰ, ਤਕਨਾਲੋਜੀ ਅਤੇ ਸੈਰ-ਸਪਾਟਾ) ਦੇ ਨਾਲ-ਨਾਲ 3-ਆਈ- ਇੰਡਸਟਰੀ, ਇਨਫ੍ਰਾਸਟ੍ਰੱਕਚਰ ਅਤੇ ਇਨਵੈਸਟਮੈਂਟ (ਉਦਯੋਗ, ਬੁਨਿਆਦੀ ਢਾਂਚਾ ਅਤੇ ਨਿਵੇਸ਼) ਆਸਾਮ ਨੂੰ ਵਿਕਾਸ ਵੱਲ ਲੈ ਜਾਣਗੇ। ਗੋਇਲ ਨੇ ਇਥੇ ‘ਐਡਵਾਂਟੇਜ ਆਸਾਮ 2.0 ਨਿਵੇਸ਼ ਅਤੇ ਬੁਨਿਆਦੀ ਢਾਂਚਾ ਸਿਖਰ ਸੰਮੇਲਨ’ ਦੇ ਸਮਾਪਤੀ ਸੈਸ਼ਨ ’ਚ ਕਿਹਾ, ‘‘ਆਸਾਮ ’ਚ ਬੇਮਿਸਾਲ ਤਰੱਕੀ ਹੋ ਰਹੀ ਹੈ, ਜੋ ਪੂਰਬ-ਉੱਤਰ ਖੇਤਰ ਦੇ ਅਸ਼ਟਲਕਸ਼ਮੀ ਸੂਬਿਆਂ ਦਾ ਸਰਤਾਜ ਹੈ। ਸੂਬੇ ਦੇ ਲੋਕਾਂ ਦਾ ਹੁਨਰ, ਸਖ਼ਤ ਮਿਹਨਤ ਅਤੇ ਪ੍ਰਾਹੁਣਾਚਾਰੀ ਕਾਰਨ ਇਹ ਹੋਰ ਅੱਗੇ ਵਧੇਗਾ।’’
ਉਨ੍ਹਾਂ ਕਿਹਾ ਕਿ ਆਸਾਮ ਸਰਕਾਰ ਨੇ ਸਿਖਰ ਸੰਮੇਲਨ ਦੌਰਾਨ ਵੱਖ-ਵੱਖ ਨਿਵੇਸ਼ ਪ੍ਰਸਤਾਵਾਂ ਨੂੰ ਖਾਰਿਜ ਕਰ ਦਿੱਤਾ ਪਰ ਉਨ੍ਹਾਂ ਵਿਹਾਰਕ ਅਤੇ ਸੰਭਾਵੀ ਪ੍ਰਸਤਾਵਾਂ ’ਤੇ ਧਿਆਨ ਕੇਂਦਰਿਤ ਕੀਤਾ, ਜਿਨ੍ਹਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ।