ਟਰੈਕਟਰ ਲੈ ਕੇ ਥਾਣੇ ਪਹੁੰਚਿਆ, ਬੋਲਿਆ- ਤਿੰਨ ਲੋਕਾਂ ਨੂੰ ਕੁਚਲ ਕੇ ਮਾਰ ਦਿੱਤਾ

Saturday, Nov 28, 2020 - 09:25 PM (IST)

ਟਰੈਕਟਰ ਲੈ ਕੇ ਥਾਣੇ ਪਹੁੰਚਿਆ, ਬੋਲਿਆ- ਤਿੰਨ ਲੋਕਾਂ ਨੂੰ ਕੁਚਲ ਕੇ ਮਾਰ ਦਿੱਤਾ

ਭੋਪਾਲ - ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸ਼ਖਸ ਨੇ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਨੂੰ ਟਰੈਕਟਰ ਨਾਲ ਕੁਚਲ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੇ ਟਰੈਕਟਰ ਸਮੇਤ ਥਾਣੇ 'ਚ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ।

ਦਰਅਸਲ, ਇਹ ਮਾਮਲਾ ਹੋਸ਼ੰਗਾਬਾਦ ਜ਼ਿਲ੍ਹੇ ਦੇ ਸਿਵਨੀ ਮਾਲਵਾ ਤਹਿਸੀਲ ਦਾ ਹੈ, ਦੋਸ਼ ਹੈ ਕਿ ਇੱਥੇ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਨੂੰ ਜ਼ਮੀਨੀ ਵਿਵਾਦ ਦੇ ਚੱਲਦੇ ਕਤਲ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਨੂੰ ਘਟਨਾ ਦੀ ਜਾਣਕਾਰੀ ਉਦੋਂ ਮਿਲੀ ਜਦੋਂ ਕਤਲ ਦੇ ਦੋਸ਼ੀ ਨੇ ਥਾਣੇ ਜਾ ਕੇ ਖੁਦ ਜਾਣਕਾਰੀ ਦਿੱਤੀ।

ਦੋਸ਼ੀ ਥਾਣੇ ਪਹੁੰਚਿਆ ਅਤੇ ਉਸ ਨੇ ਦੱਸਿਆ ਕਿ ਮੈਂ ਤਿੰਨ ਲੋਕਾਂ ਨੂੰ ਟਰੈਕਟਰ ਨਾਲ ਕੁਚਲ ਦਿੱਤਾ। ਉਸ ਨੇ ਵਾਰਦਾਤ 'ਚ ਇਸਤੇਮਾਲ ਟਰੈਕਟਰ ਸਮੇਤ ਸਰੈਂਡਰ ਕਰ ਦਿੱਤਾ। ਉਹ ਥਾਣੇ 'ਚ ਉਹੀ ਟਰੈਕਟਰ ਲੈ ਕੇ ਪਹੁੰਚਿਆ। ਇਹ ਸਭ ਸੁਣ ਕੇ ਅਧਿਕਾਰੀ ਹੈਰਾਨ ਰਹਿ ਗਏ।

ਮ੍ਰਿਤਕਾਂ 'ਚ 35 ਸਾਲਾ ਰਾਜੇਂਦਰ ਯਾਦਵ, 32 ਸਾਲਾ ਰਾਜ ਕੁਮਾਰ ਯਾਦਵ ਅਤੇ 11 ਸਾਲਾ ਇੱਕ ਬੱਚਾ ਸ਼ਾਮਲ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਸ਼ੰਗਾਬਾਦ ਪੁਲਸ ਦੋਸ਼ੀ ਤੋਂ ਪੁੱਛਗਿੱਛ 'ਚ ਲੱਗ ਗਈ ਹੈ। ਪੁਲਸ ਕਈ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦਾ ਕੋਈ ਹੋਰ ਪੱਖ ਤਾਂ ਨਹੀਂ ਹੈ।


author

Inder Prajapati

Content Editor

Related News