ਟਰੈਕਟਰ ਪਰੇਡ ਹਿੰਸਾ ’ਚ ਮਾਰੇ ਗਏ ਨਵਰੀਤ ਸਿੰਘ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਈ ਪ੍ਰਿਯੰਕਾ ਗਾਂਧੀ

2/4/2021 2:07:59 PM

ਰਾਮਪੁਰ- ਕਾਂਗਰਸ ਦੀ ਜਨਰਲ ਸਕੱਤਰ ਅਤੇ ਪਾਰਟੀ ਦੀ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਪਰੇਡ ਦੌਰਾਨ ਮਾਰੇ ਗਏ ਨਵਰੀਤ ਸਿੰਘ ਦੇ ਪਰਿਵਾਰ ਵਾਲਿਆਂ ਨਾਲ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਮੁਲਾਕਾਤ ਕੀਤੀ। ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਕੁਮਾਰ ਲੱਲੂ ਨੇ ਦੱਸਿਆ ਕਿ ਪ੍ਰਿਯੰਕਾ ਰਾਮਪੁਰ ਸਥਿਤ ਨਵਰੀਤ ਸਿੰਘ ਦੇ ਜੱਦੀ ਪਿੰਡ ਡਿਬ ਡਿਬਾਆ ਪਹੁੰਚ ਕੇ ਉਸ ਦੀ ਅੰਤਿਮ ਅਰਦਾਸ ਦੀ ਰਸਮ 'ਚ ਸ਼ਾਮਲ ਹੋਈ। ਉਨ੍ਹਾਂ ਦੱਸਿਆ ਕਿ ਪ੍ਰਿਯੰਕਾ ਨੇ ਨਵਰੀਤ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ। 

PunjabKesari

ਦੱਸਣਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਨਵੀਂ ਦਿੱਲੀ 'ਚ ਟਰੈਕਟਰ ਪਰੇਡ ਦੌਰਾਨ ਹੋਏ ਹਾਦਸੇ 'ਚ ਨਵਰੀਤ ਸਿੰਘ ਦੀ ਮੌਤ ਹੋ ਗਈ ਸੀ। ਰਾਮਪੁਰ ਪਹੁੰਚਦੇ ਸਮੇਂ ਰਸਤੇ 'ਚ ਹਾਪੁੜ ਜ਼ਿਲ੍ਹੇ 'ਚ ਪ੍ਰਿਯੰਕਾ ਦੇ ਕਾਫ਼ਲੇ 'ਚ ਸ਼ਾਮਲ 4 ਵਾਹਨ ਆਪਸ 'ਚ ਟਕਰਾ ਗਏ ਸਨ। ਪ੍ਰਦੇਸ਼ ਕਾਂਗਰਸ ਮੀਡੀਆ ਕਨਵੀਨਰ ਲਲਨ ਕੁਮਾਰ ਨੇ ਦੱਸਿਆ ਕਿ ਗਜਰੌਲਾ ਕੋਲ ਇਸ ਹਾਦਸੇ 'ਚ ਕੋਈ ਹਤਾਹਤ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਘਟਨਾ 'ਚ ਕੁਝ ਵਾਹਨ ਨੁਕਸਾਨੇ ਗਏ ਪਰ ਥੋੜ੍ਹੀ ਹੀ ਦੇਰ ਬਾਅਦ ਪ੍ਰਿਯੰਕਾ ਆਪਣੀ ਮੰਜ਼ਲ ਵੱਲ ਰਵਾਨਾ ਹੋ ਗਈ।

PunjabKesari


DIsha

Content Editor DIsha