ਸੈਰ ਸਪਾਟੇ ਨੂੰ ਨਵਾਂ ਹੁਲਾਰਾ ਦੇਣ ਲਈ ਮੁੰਬਈ ਤੋਂ ਟੀਮ ਪਹੁੰਚੀ ਕਸ਼ਮੀਰ

11/23/2020 5:11:43 PM

ਸ਼੍ਰੀਨਗਰ- ਮਹਾਰਾਸ਼ਟਰ ਦੇ ਟੂਰ ਅਤੇ ਟਰੈਵਲ ਆਪਰੇਟਰਾਂ ਨੇ ਜੰਮੂ-ਕਸ਼ਮੀਰ ਸੈਰ-ਸਪਾਟਾ ਵਿਭਾਗ ਦੇ ਸਹਿਯੋਗ ਨਾਲ ਅਨਲੌਕ ਕਸ਼ਮੀਰ ਟੂਰਜ਼ਿਮ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸ਼ਨੀਵਾਰ ਨੂੰ ਮੁੰਬਈ ਦੇ ਲਗਭਗ 70 ਟਰੈਵਲ ਆਪ੍ਰੇਟਰਾਂ ਅਤੇ ਕੁਝ ਲੇਖਕਾਂ ਅਤੇ ਪੱਤਰਕਾਰਾਂ ਨੇ ਇਸ ਸਬੰਧ ਵਿੱਚ ਕਸ਼ਮੀਰ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ : ਦਾਜ ਲਈ ਪੈਸੇ ਨਹੀਂ ਜੁਟਾ ਸਕਿਆ ਪਿਤਾ, ਵਿਆਹ ਵਾਲੇ ਕਾਰਡ 'ਤੇ ਸੁਸਾਈਡ ਨੋਟ ਲਿਖ ਦਿੱਤੀ ਜਾਨ

ਸੈਲਾਨੀਆਂ ਦੀ ਆਮਦ ਜੰਮੂ-ਕਸ਼ਮੀਰ ਦੀ ਆਰਥਕਿਤਾ ਨੂੰ ਹੁਲਾਰਾ ਦਿੰਦੀ ਹੈ ਅਤੇ ਸੈਰ ਸਪਾਟਾ ਖੇਤਰ 'ਚ ਰੁਜ਼ਗਾਰ ਪੈਦਾ ਕਰਦੀ ਹੈ ਪਰ ਬਦਕਸਿਮਤੀ ਨਾਲ, ਕੋਵਿਡ-19 ਲਾਗ਼ ਕਾਰਨ, ਸੈਰ-ਸਪਾਟਾ ਉਦਯੋਗ ਅਸਥਾਈ ਤੌਰ 'ਤੇ ਰੁਕ ਗਿਆ ਹੈ। ਇਸ ਲਈ ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਵਿਭਾਗ ਨੇ ਵਾਦੀ 'ਚ ਪਛੜੇ ਹੋਏ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਤ ਕਰਨ ਲਈ ਮੁੰਬਈ ਤੋਂ ਮਸ਼ਹੂਰ ਟੂਰ ਆਪਰੇਟਰਾਂ ਅਤੇ ਲੇਖਕਾਂ ਨੂੰ ਇਕ ਨਵੀਨ ਢੰਗ ਵਜੋਂ ਲਿਆਉਣ ਦੀ ਪਹਿਲ ਦਾ ਸਮਰਥਨ ਕੀਤਾ। ਮਹਾਰਾਸ਼ਟਰ ਦੇ ਸੈਰ-ਸਪਾਟਾ ਆਪਰੇਟਰ ਸਤੀਸ਼ ਸ਼ਾਹ ਦੀ ਅਗਵਾਈ ਵਾਲਾ ਵਫ਼ਦ ਅਗਲੇ 9 ਦਿਨਾਂ 'ਚ ਕਸ਼ਮੀਰ ਘਾਟੀ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕਰਨ ਅਤੇ ਕਸ਼ਮੀਰ ਸੈਰ-ਸਪਾਟਾ ਨੂੰ ਉਤਸ਼ਾਹਤ ਕਰਨ ਦੀ ਮੁਹਿੰਮ ਚਲਾਉਣਗੇ। 

ਇਹ ਵੀ ਪੜ੍ਹੋ : ਮਰੀਜ਼ਾਂ ਦਾ ਇਲਾਜ ਕਰਦੇ-ਕਰਦੇ ਕੋਰੋਨਾ ਦੀ ਲਪੇਟ 'ਚ ਆਈ ਡਾਕਟਰ, ਇਲਾਜ ਦੌਰਾਨ ਤੋੜਿਆ ਦਮ

ਸ਼ਾਹ ਨੇ ਕਿਹਾ,''ਸਾਡੇ ਨਾਲ 70 ਮੈਂਬਰ ਹਨ। ਗੁਲਮਰਗ ਅਤੇ ਪਹਿਲਗਾਮ ਵਰਗੇ ਸਥਾਨ ਇਸ ਧਰਤੀ ਦੇ ਲੁਕੇ ਹੋਏ ਖਜ਼ਾਨੇ ਹਨ ਅਤੇ ਅਸੀਂ ਇਸ ਦਾ ਪਰਦਾਫਾਸ਼ ਕਰਨ ਆਏ ਹਾਂ। ਸਾਡੇ ਨਾਲ ਯਾਤਰਾ ਕਰਨ ਵਾਲੇ ਪੱਤਰਕਾਰ ਅਤੇ ਲੇਖਕ ਇਸ ਸੁੰਦਰਤਾ ਨੂੰ ਉਜਾਗਰ ਕਰਨਗੇ। ਵਾਦੀ ਅਤੇ ਕਸ਼ਮੀਰ ਦੇ ਸੈਰ-ਸਾਪਾਟ ਨੂੰ ਉਤਸ਼ਾਹਤ ਕਰਨ ਵਿਚ ਮਦਦ ਕਰਨਗੇ। ਇਸ ਸਮੇਂ ਕਸ਼ਮੀਰ 'ਚ ਮੌਸਮ ਵਧੀਆ ਹੈ ਅਤੇ ਬਰਫ਼ਬਾਰੀ ਹੋਣ ਕਾਰਨ ਸੈਪ-ਸਪਾਟਾ ਦੇ ਵਿਚਾਰ ਨੂੰ ਉਤਸ਼ਾਹਤ ਕਰਨ ਲਈ ਚੰਗਾ ਸਮਾਂ ਹੈ। 

ਇਹ ਵੀ ਪੜ੍ਹੋ : 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ, ਪਿਓ ਨੇ ਡੰਡਿਆਂ ਨਾਲ ਕੁੱਟ-ਕੁੱਟ ਕੀਤਾ ਦੋਸ਼ੀ ਦਾ ਕਤਲ


DIsha

Content Editor

Related News