ਸ਼ਿਮਲੇ ''ਚ ਬਣੇਗਾ ਸੂਬੇ ਦਾ ਪਹਿਲਾ ਸਕਾਈ ਵਾਕ

Thursday, Jan 02, 2020 - 06:06 PM (IST)

ਸ਼ਿਮਲੇ ''ਚ ਬਣੇਗਾ ਸੂਬੇ ਦਾ ਪਹਿਲਾ ਸਕਾਈ ਵਾਕ

ਸ਼ਿਮਲਾ—ਏਸ਼ੀਅਨ ਡਿਵੈਲਮੈਂਟ ਬੈਂਕ (ਏ.ਡੀ.ਬੀ) ਦੇ ਸਹਿਯੋਗ ਨਾਲ ਸੂਬੇ ਦਾ ਪਹਿਲਾ ਸਕਾਈ ਵਾਕ ਕਰੋੜਾਂ ਰੁਪਏ ਖਰਚ ਕਰਕੇ ਸ਼ਿਮਲਾ ਦੀ ਹਸਨ ਵੈਲੀ 'ਚ ਬਣਨ ਜਾ ਰਿਹਾ ਹੈ। ਇਸ ਤੋਂ ਇਲਾਵਾ ਨਾਰਕੰਡਾ 'ਚ ਅੰਤਰ-ਰਾਸ਼ਟਰੀ ਪੱਧਰ ਦੇ ਆਈ ਸਕੇਟਿੰਗ ਰਿੰਕ ਖੋਲਣ ਨੂੰ ਵੀ ਮਨਜ਼ੂਰੀ ਦਿੱਤੀ ਹੈ। ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸ਼ਾਲੀ ਟਿੱਬੇ 'ਚ ਰਾਕ ਕਲਾਈਬਿੰਗ, ਹਾਟੂ ਪੀਕ 'ਚ ਟ੍ਰੈਕਿੰਗ ਅਤੇ ਬਲਦੇਯਾਂ 'ਚ ਵਾਟਰ ਫਾਲ ਦਾ ਸੁੰਦਰੀਕਰਨ ਹੋ ਰਿਹਾ ਹੈ।

ਜਿਲਾ ਪ੍ਰਸ਼ਾਸਨ ਸ਼ਿਮਲਾ ਵੱਲੋਂ ਸੂਬਾ ਪੱਧਰੀ ਕਮੇਟੀ ਨੂੰ ਭੇਜੇ ਗਏ ਪ੍ਰਸਤਾਵਾਂ ਨੂੰ ਜੈਰਾਮ ਸਰਕਾਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਇਸ ਕਮੇਟੀ ਦੇ ਪ੍ਰਧਾਨ ਖੁਦ ਮੁੱਖ ਮੰਤਰੀ ਜੈਰਾਮ ਠਾਕੁਰ ਹਨ। ਇਸੇ ਸਾਲ ਇਨ੍ਹਾਂ ਪ੍ਰੋਜੈਕਟਾਂ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਸਕਾਈ ਵਾਕ ਹਸਨ ਵੈਲੀ ਦੇ ਸੰਘਣੇ ਜੰਗਲਾਂ ਦੇ ਉਪਰ ਬਣਾਇਆ ਜਾਣ ਵਾਲਾ ਪ੍ਰਸਤਾਵਿਤ ਹੈ। ਇਸ ਦੇ ਬਣਨ ਤੋਂ ਬਾਅਦ ਇਹ ਸੈਲਾਨੀਆਂ ਲਈ ਕਿਸੇ ਅਜੂਬੇ ਤੋਂ ਘੱਟ ਨਹੀਂ ਹੋਵੇਗਾ। ਸੈਲਾਨੀਆਂ ਲਈ ਸਕਾਈ ਵਾਕ ਰੋਮਾਂਚਿਕ ਅਤੇ ਐਡਵੈਂਚਰ ਨਾਲ ਭਰਪੂਰ ਹੋਵੇਗਾ।

ਇਸ ਤੋਂ ਇਲਾਵਾ ਪਹਾੜ 'ਤੇ ਕਲਾਈਬਿੰਗ ਕਰਨ ਦੇ ਸ਼ੌਕੀਨਾਂ ਦਾ ਵੀ ਜੈਰਾਮ ਸਰਕਾਰ ਪੂਰਾ ਧਿਆਨ ਰੱਖ ਰਹੀ ਹੈ। ਸ਼ਾਲੀ ਟਿੱਬੇ ਦੇ ਨੇੜੇ ਇਸ ਨੂੰ ਤਿਆਰ ਕੀਤਾ ਜਾਵੇਗਾ। ਨਾਰਕੰਢਾ ਦੀ ਭੂਗੋਲਿਕ ਸਥਿਤੀਆਂ ਨੂੰ ਦੇਖਦੇ ਹੋਏ ਇੱਥੇ ਅੰਤਰ-ਰਾਸ਼ਟਰੀ ਪੱਧਰ ਦਾ ਆਈਸ ਸਕੇਟਿੰਗ ਰਿੰਕ ਤਿਆਰ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਸ਼ਿਮਲਾ ਅਮਿਤ ਕਸ਼ੀਅਪ ਨੇ ਕਿਹਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਪ੍ਰਸਤਾਵ ਤਿਆਰ ਕਰ ਸੂਬਾ ਸਰਕਾਰ ਨੂੰ ਭੇਜੇ ਗਏ ਸੀ। ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੀ ਸੂਬਾ ਪੱਧਰੀ ਕਮੇਟੀ ਨੇ ਇਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਸ਼ਿਮਲਾ 'ਚ ਸੈਲਾਨੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਰੋਜ਼ਗਾਰ ਦੇ ਰਾਹ ਖੁੱਲਣਗੇ।


author

Iqbalkaur

Content Editor

Related News