ਹਾਈਕੋਰਟ ਨੇ ਕਿਹਾ- ਯੌਨ ਸ਼ੋਸ਼ਣ ਦੇ ਇਰਾਦੇ ਤੋਂ ਬਿਨਾਂ ਬੱਚੀ ਦੀ ਗੱਲ੍ਹ ਛੂਹਣਾ ਅਪਰਾਧ ਨਹੀਂ

Monday, Aug 30, 2021 - 10:43 AM (IST)

ਹਾਈਕੋਰਟ ਨੇ ਕਿਹਾ- ਯੌਨ ਸ਼ੋਸ਼ਣ ਦੇ ਇਰਾਦੇ ਤੋਂ ਬਿਨਾਂ ਬੱਚੀ ਦੀ ਗੱਲ੍ਹ ਛੂਹਣਾ ਅਪਰਾਧ ਨਹੀਂ

ਮੁੰਬਈ (ਭਾਸ਼ਾ)- ਬਾਂਬੇ ਹਾਈਕੋਰਟ ਨੇ 8 ਸਾਲ ਦੀ ਇਕ ਬੱਚੀ ਦੇ ਯੌਨ ਸ਼ੋਸ਼ਣ ਦੇ ਮੁਲਜ਼ਮ 46 ਸਾਲ ਦੇ ਇਕ ਵਿਅਕਤੀ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਯੌਨ ਸ਼ੋਸ਼ਣ ਦੇ ਇਰਾਦੇ ਤੋਂ ਬਿਨਾਂ ਕਿਸੇ ਬੱਚੀ ਦੀ ਗੱਲ੍ਹ ਨੂੰ ਛੂਹਣਾ ਅਪਰਾਧ ਨਹੀਂ ਹੈ। ਮਾਣਯੋਗ ਜੱਜ ਸੰਦੀਪ ਸ਼ਿੰਦੇ ਨੇ ਗੁਆਂਢੀ ਸ਼ਹਿਰ ਠਾਣੇ ਦੀ ਰਬੋਡੀ ਪੁਲਸ ਵਲੋਂ ਪਿਛਲੇ ਸਾਲ ਜੁਲਾਈ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮੁਹੰਮਦ ਅਹਿਮਦ ਉੱਲਾ ਨੂੰ 27 ਅਗਸਤ ਨੂੰ ਜ਼ਮਾਨਤ ਦੇ ਦਿੱਤੀ। ਮਾਣਯੋਗ ਜੱਜ ਨੇ ਕਿਹਾ ਕਿ ਮੇਰੀ ਰਾਏ ਵਿਚ ਸੈਕਸ ਸ਼ੋਸ਼ਣ ਦੇ ਇਰਾਦੇ ਤੋਂ ਬਿਨਾਂ ਕਿਸੇ ਦੀ ਗੱਲ੍ਹ ਨੂੰ ਛੂਹਣਾ ਸੈਕਸ ਸ਼ੋਸ਼ਣ ਅਪਰਾਧ ਸਰਪ੍ਰਸਤੀ ਕਾਨੂੰਨ ਦੀ ਧਾਰਾ-7 ’ਚ ਪਰਿਭਾਸ਼ਿਤ ਸ਼ਬਦ ਸੈਕਸ ਸ਼ੋਸ਼ਣ ਦੇ ਅਪਰਾਧ ਦੇ ਘੇਰੇ ’ਚ ਨਹੀਂ ਆਉਂਦਾ। ਰਿਕਾਰਡ ’ਚ ਉਪਲੱਬਧ ਦਸਤਾਵੇਜ਼ਾਂ ਦੇ ਮੁੱਢਲੇ ਮੁਲਾਂਕਣ ਤੋਂ ਇਹ ਨਹੀਂ ਲੱਗਦਾ ਕਿ ਪਟੀਸ਼ਨਕਰਤਾ ਨੇ ਸੈਕਸ ਸ਼ੋਸ਼ਣ ਦੇ ਇਰਾਦੇ ਨਾਲ ਬੱਚੀ ਦੀਆਂ ਗੱਲ੍ਹਾਂ ਨੂੰ ਛੂਹਿਆ ਸੀ। 

ਇਹ ਵੀ ਪੜ੍ਹੋ : ਭਾਜਪਾ ਮੰਤਰੀ ਦਾ ਅਨੋਖਾ ਬਿਆਨ, ਅਖੇ-ਰੱਬ ਦੇ ਕੰਪਿਊਟਰ ’ਤੇ ਬਣਿਆ ਕੋਰੋਨਾ, ਉਸੇ 'ਚ ਹੈ ਮਰਨ ਵਾਲਿਆਂ ਦੀ ਲਿਸਟ

ਮਾਣਯੋਗ ਜੱਜ ਸ਼ਿੰਦੇ ਨੇ ਆਪਣੇ ਹੁਕਮ ’ਚ ਸਪੱਸ਼ਟ ਕੀਤਾ ਕਿ ਉਨ੍ਹਾਂ ਵਲੋਂ ਕੀਤੀ ਗਈ ਟਿੱਪਣੀ ਨੂੰ ਇਸ ਮਾਮਲੇ ’ਚ ਜ਼ਮਾਨਤ ਲਈ ਦਿੱਤੀ ਗਈ ਰਾਏ ਵੀ ਸਮਝਿਆ ਜਾਵੇ ਅਤੇ ਇਸ ਦਾ ਹੋਰਨਾਂ ਮਾਮਲਿਆਂ ’ਚ ਸੁਣਵਾਈ ’ਤੇ ਕਿਸੇ ਤਰ੍ਹਾਂ ਦਾ ਅਸਰ ਨਾ ਪਵੇ। ਮੁਕੱਦਮੇ ਕਰਨ ਵਾਲੇ ਅਨੁਸਾਰ,‘‘ਉੱਲਾ ਨੇ ਕੁੜੀ ਨੂੰ ਆਪਣੀ ਦੁਕਾਨ ਅੰਦਰ ਬੁਲਾਇਆ, ਜਿੱਥੇ ਉਸ ਦੇ ਗੱਲ੍ਹ ਛੂਏ, ਆਪਣੀ ਕਮੀਜ਼ ਉਤਾਰੀ ਅਤੇ ਉਦੋਂ ਇਕ ਜਨਾਨੀ ਉੱਥੇ ਆ ਗਈ, ਜਿਸ ਨੇ ਦੋਸ਼ੀ ਨੂੰ ਕੁੜੀ ਨੂੰ ਆਪਣੀ ਦੁਕਾਨ ਅੰਦਰ ਲਿਜਾਂਦੇ ਦੇਖਿਆ ਸੀ ਅਤੇ ਉਸ ਨੂੰ ਸ਼ੱਕ ਹੋਇਆ ਸੀ। ਮਾਮਲੇ ’ਚ ਇਕ ਸ਼ਿਕਾਇਤ ਦਰਜ ਕੀਤੀ ਗਈ ਅਤੇ ਉੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਹਾਲੇ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ ’ਚ ਬੰਦ ਹੈ। ਉਸ ਨੇ ਆਪਣੀ ਜ਼ਮਾਨਤ ਪਟੀਸ਼ਨ ’ਚ ਕਿਹਾ ਕਿ ਉਸ ਨੂੰ ਕਾਰੋਬਾਰ ’ਚ ਉਸ ਦੇ ਮੁਕਾਬਲੇਬਾਜ਼ਾਂ ਨੇ ਮਾਮਲੇ ’ਚ ਝੂਠਾ ਫਸਾਇਆ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ ਅਤੇ ਉਹ ਲੰਬੇ ਸਮੇਂ ਤੋਂ ਇਲਾਕੇ ’ਚ ਰਹਿ ਰਿਹਾ ਸੀ ਅਤੇ ਮਾਸ ਦੀ ਦੁਕਾਨ ਚਲਾ ਰਿਹਾ ਸੀ।

ਇਹ ਵੀ ਪੜ੍ਹੋ : ਕਾਬੁਲ ਤੋਂ ਜਾਨ ਬਚਾ ਕੇ ਪਰਤੀ ਮਾਂ 12 ਸਾਲ ਮਗਰੋਂ ਧੀ ਨੂੰ ਮਿਲੀ, ਇਕ-ਦੂਜੇ ਨੂੰ ਵੇਖਦਿਆਂ ਉੱਚੀ-ਉੱਚੀ ਰੋਣ ਲੱਗੀਆਂ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News