ਟਮਾਟਰ ਨਾਲ ਮਿਰਚਾਂ ਨੇ ਵੀ ਵਿਖਾਏ ਤਿੱਖੇ ਤੇਵਰ; ਆਮ ਆਦਮੀ ਦੀ ਖਰੀਦ ਤੋਂ ਹੋਏ ਬਾਹਰ

Tuesday, Oct 15, 2024 - 02:02 PM (IST)

ਟਮਾਟਰ ਨਾਲ ਮਿਰਚਾਂ ਨੇ ਵੀ ਵਿਖਾਏ ਤਿੱਖੇ ਤੇਵਰ; ਆਮ ਆਦਮੀ ਦੀ ਖਰੀਦ ਤੋਂ ਹੋਏ ਬਾਹਰ

ਅੰਬਾਲਾ- ਹਰ ਸਬਜ਼ੀ ਵਿਚ ਸੁਆਦ ਵਧਾਉਣ ਵਾਲਾ ਟਮਾਟਰ ਇਨ੍ਹੀਂ ਦਿਨੀਂ ਆਪਣੇ ਤਿੱਖੇ ਤੇਵਰ ਵਿਖਾ ਰਿਹਾ ਹੈ। ਟਮਾਟਰ ਦੇ ਇਸ ਤਿੱਖੇ ਤੇਵਰ ਨੇ ਜਨਤਾ ਦੀ ਥਾਲੀ ਦਾ ਸੁਆਦ ਵਿਗਾੜ ਦਿੱਤਾ ਹੈ। ਲੋਕ ਟਮਾਟਰ ਖਰੀਦਣ ਨੂੰ ਲੈ ਕੇ 10 ਵਾਰ ਸੋਚ ਰਹੇ ਕਿ ਉਹ ਟਮਾਟਰ ਖਰੀਦਣ ਜਾਂ ਨਹੀਂ। 30 ਰੁਪਏ ਕਿਲੋ ਵਿਕਣ ਵਾਲਾ ਟਮਾਟਰ 100 ਰੁਪਏ ਕਿਲੋ ਵਿਕ ਰਿਹਾ ਹੈ। ਮੰਡੀ ਵਿਚ ਟਮਾਟਰ ਦੇ ਨਾਲ ਮਿਰਚਾ ਵੀ ਤਿੱਖੀ ਹੋ ਗਈ ਹੈ, ਉਸ ਨੇ ਵੀ ਆਪਣਾ ਤਿੱਖਾਪਣ ਵਧਾ ਦਿੱਤਾ ਹੈ।

ਗਰੀਬ ਵਿਅਕਤੀ ਦਾ ਟਮਾਟਰ ਖਰੀਦਣਾ ਹੋਇਆ ਮੁਸ਼ਕਲ

ਟਮਾਟਰ ਖਰੀਦਣ ਆਏ ਗਾਹਕ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਮਹਿੰਗਾਈ ਨੇ ਉਨ੍ਹਾਂ ਦੇ ਘਰ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਟਮਾਟਰ ਇੰਨਾ ਮਹਿੰਗਾ ਹੋ ਗਿਆ ਹੈ ਕਿ ਗਰੀਬ ਵਿਅਕਤੀ ਲਈ ਟਮਾਟਰ ਖਰੀਦਣਾ ਮੁਸ਼ਕਲ ਹੋ ਗਿਆ ਹੈ। ਅਜਿਹੇ ਵਿਚ ਆਮ ਆਦਮੀ ਕੀ ਕਮਾਏਗਾ ਅਤੇ ਕੀ ਖਾਏਗਾ?

ਟਮਾਟਰ 100 ਕਿਲੋ ਅਤੇ ਮਿਰਚ 120 ਕਿਲੋ ਵਿਕ ਰਹੀ 

ਸਬਜ਼ੀ ਵਿਕਰੇਤਾ ਮਨੀਸ਼ ਨੇ ਦੱਸਿਆ ਕਿ ਟਮਾਟਰ ਪਿੱਛਿਓਂ ਹੀ ਮਹਿੰਗਾ ਆ ਰਿਹਾ ਹੈ, ਜਿਸ ਕਾਰਨ ਟਮਾਟਰ 80 ਤੋਂ 100 ਰੁਪਏ ਕਿਲੋ ਵਿਕ ਰਹੇ ਹਨ। ਉਨ੍ਹਾਂ ਦੱਸਿਆ ਕਿ ਮਿਰਚ ਵੀ 120 ਰੁਪਏ ਕਿਲੋ ਵਿਕ ਰਹੀ ਹੈ, ਕਿਉਂਕਿ ਇਹ ਦੋਵੇਂ ਸਬਜ਼ੀਆਂ ਬਾਹਰਲੇ ਸੂਬਿਆਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ। ਜਿਸ ਕਾਰਨ ਸਾਨੂੰ ਇਹ ਵੀ ਮਹਿੰਗੇ ਭਾਅ 'ਤੇ ਮਿਲ ਰਹੀਆਂ ਹਨ।


author

Tanu

Content Editor

Related News