ਅੱਧੇ ਪੈਸੇ ਦੇ ਕੇ ਟੋਲ ਤੋਂ ਨਿਕਲੇਗੀ ਗੱਡੀ! ਪੜ੍ਹੋ ਸਰਕਾਰ ਦਾ ਨਵਾਂ ਫ਼ੈਸਲਾ
Friday, Jun 27, 2025 - 12:00 PM (IST)
 
            
            ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਟੋਲ ਟੈਕਸ ਨੂੰ ਲੈ ਕੇ ਇਕ ਹੋਰ ਨਵਾਂ ਨਿਯਮ ਤਿਆਰ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਦਾ ਲਗਭੱਗ ਅੱਧਾ ਟੈਕਸ ਬੱਚ ਸਕੇਗਾ। ਕੇਂਦਰੀ ਸੜਕ ਆਵਾਜਾਈ ਮੰਤਰਾਲੇ ਨੇ ਹਾਈਵੇਅ, ਰਿੰਗ ਰੋਡ ਤੇ ਬਾਈਪਾਸਾਂ ਉੱਤੇ ਬਣੇ ਫ਼ਲਾਈਓਵਰਾਂ, ਅੰਡਰਪਾਸਾਂ ਅਤੇ ਟਨਲਾਂ ਵਾਲੇ ਹਿੱਸਿਆਂ ਦਾ ਟੋਲ ਰੇਟ ਅੱਧਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਟੋਲ ਰੇਟ ਆਮ ਹਾਈਵੇਅ ਦੇ ਮੁਕਾਬਲੇ ਵਿਚ 10 ਗੁਣਾ ਦੀ ਥਾਂ ਕੇਵਲ 5 ਗੁਣਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 1 ਅਗਸਤ ਤੋਂ ਲੱਗਣਗੀਆਂ ਇਹ ਕਲਾਸਾਂ! ਗਰਮੀ ਦੀਆਂ ਛੁੱਟੀਆਂ ਵਿਚਾਲੇ ਨਵੇਂ ਹੁਕਮ ਜਾਰੀ
ਇਹ ਨਵਾਂ ਨਿਯਮ ਅਗਲੇ ਇਕ-ਦੋ ਦਿਨਾਂ 'ਚ ਨੋਟੀਫਾਈ ਕੀਤਾ ਜਾ ਸਕਦਾ ਹੈ। ਇਸ ਨਾਲ ਉਨ੍ਹਾਂ ਯਾਤਰੀਆਂ ਨੂੰ ਵੱਡਾ ਲਾਭ ਮਿਲੇਗਾ ਜੋ ਦੋ ਸ਼ਹਿਰਾਂ ਨੂੰ ਜੋੜਣ ਵਾਲੀਆਂ ਐਲੀਵੇਟਿਡ ਸੜਕਾਂ ਜਾਂ ਸ਼ਹਿਰੀ ਖੇਤਰਾਂ ਵਿਚ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਬਾਈਪਾਸ ਵਰਤਦੇ ਹਨ। ਮੌਜੂਦਾ ਰਾਸ਼ਟਰੀ ਰਾਜਮਾਰਗ ਫੀਸ ਨਿਯਮਾਂ ਅਨੁਸਾਰ, ਹਰ ਇਕ ਕਿਲੋਮੀਟਰ ਐਲੀਵੇਟਿਡ ਜਾਂ ਟਨਲ ਵਾਲੀ ਸੜਕ ਲਈ ਟੋਲ ਆਮ ਸੜਕ ਦੇ ਮੁਕਾਬਲੇ 10 ਗੁਣਾ ਵਸੂਲਿਆ ਜਾਂਦਾ ਹੈ। ਇਹ ਖ਼ਰਚੇ ਉਨ੍ਹਾਂ ਹਿੱਸਿਆਂ ਦੀ ਉੱਚੀ ਲਾਗਤ ਨੂੰ ਪੂਰਾ ਕਰਨ ਲਈ ਰੱਖੇ ਜਾਂਦੇ ਹਨ।
ਇਕ ਅਧਿਕਾਰੀ ਨੇ ਉਦਾਹਰਣ ਦਿੰਦਿਆਂ ਦੱਸਿਆ ਕਿ ਦੁਆਰਕਾ ਐਕਸਪ੍ਰੈੱਸਵੇ ’ਤੇ 28.5 ਕਿਲੋਮੀਟਰ ਦੀ ਇਕ ਤਰਫਾ ਕਾਰ ਯਾਤਰਾ ਦਾ ਟੋਲ ਹੁਣ ਤੱਕ ₹317 ਸੀ (ਜਿਸ ਵਿਚ ₹306 ਹਵਾਈ ਪੁਲਾਂ ਅਤੇ ਟਨਲਾਂ ਵਾਲੇ 21 ਕਿਲੋਮੀਟਰ ਲਈ ਤੇ ₹11 ਆਮ ਸੜਕ ਦੇ 7 ਕਿਲੋਮੀਟਰ ਲਈ ਸੀ)। ਪਰ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਇਹ ਖ਼ਰਚ ਘਟ ਕੇ ਲਗਭਗ ₹153 ਹੋ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਵਿਚਾਲੇ ਨਵੇਂ ਹੁਕਮ! ਹੁਣ 10 ਜੁਲਾਈ ਤੋਂ...
ਹਾਲਾਂਕਿ ਇਹ ਤਬਦੀਲੀ ਉਨ੍ਹਾਂ ਕਾਰ ਯਾਤਰੀਆਂ ਉੱਤੇ ਜ਼ਿਆਦਾ ਅਸਰ ਨਹੀਂ ਪਾਵੇਗੀ ਜੋ ਸਰਕਾਰ ਦੀ ਸਾਲਾਨਾ ਟੋਲ ਪਾਸ ਸਕੀਮ ਲੈਂਦੇ ਹਨ, ਪਰ ਵਪਾਰਕ ਅਤੇ ਭਾਰੀ ਵਾਹਨਾਂ ਲਈ ਇਹ ਇਕ ਵੱਡੀ ਰਹਤ ਸਾਬਤ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            