ਟੋਲ ਪਲਾਜ਼ਾ ''ਤੇ ਹਥਿਆਰਬੰਦ ਬਦਮਾਸ਼ਾਂ ਦਾ ਹਮਲਾ, 2 ਕਰਮੀ ਜ਼ਖ਼ਮੀ

Monday, Feb 17, 2025 - 12:10 PM (IST)

ਟੋਲ ਪਲਾਜ਼ਾ ''ਤੇ ਹਥਿਆਰਬੰਦ ਬਦਮਾਸ਼ਾਂ ਦਾ ਹਮਲਾ, 2 ਕਰਮੀ ਜ਼ਖ਼ਮੀ

ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ 'ਚ ਨਕਾਬਪੋਸ਼ ਹਥਿਆਰਬੰਦ ਬਦਮਾਸ਼ਾਂ ਨੇ ਇਕ ਟੋਲ ਪਲਾਜ਼ਾ 'ਤੇ ਹਮਲਾ ਕਰ ਦਿੱਤਾ, ਜਿਸ 'ਚ 2 ਕਰਮਚਾਰੀ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਅਨੁਸਾਰ ਬਾਈਕ 'ਤੇ ਆਏ ਬਦਮਾਸ਼ਾਂ ਨੇ ਐਤਵਾਰ ਰਾਤ ਉਮਰੀ ਟੋਲ ਪਲਾਜ਼ਾ 'ਤੇ ਬੈਠੇ ਕਰਮਚਾਰੀਆਂ 'ਤੇ ਗੋਲੀਆਂ ਚਲਾਈਆਂ। ਨਾਲ ਹੀ ਇਕ ਕਰਮਚਾਰੀ ਨਾਲ ਕੁੱਟਮਾਰ ਵੀ ਕੀਤੀ। ਟੋਲ ਪਲਾਜ਼ਾ 'ਤੇ ਹੋਈ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਹਮਲੇ 'ਚ 2 ਕਰਮਚਾਰੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਅਨੁਸਾਰ ਇਕ ਕਰਮਚਾਰੀ ਰਮੇਸ਼ ਯਾਦਵ ਦੇ ਪੈਰ 'ਚ ਗੋਲੀ ਲੱਗੀ ਹੈ, ਜਦੋਂ ਕਿ ਦੂਜੇ ਕਰਮਚਾਰੀ ਬੱਲੂ  ਪੰਡਿਤ ਦੇ ਸਿਰ 'ਤੇ ਗੰਭੀਰ ਸੱਟ ਲੱਗੀ। 

ਇਹ ਵੀ ਪੜ੍ਹੋ : 2 ਦਿਨਾਂ ਲਈ Internet ਬੰਦ! ਹੁਣੇ-ਹੁਣੇ ਹੋਏ ਹੁਕਮ ਜਾਰੀ

ਘਟਨਾ ਤੋਂ ਬਾਅਦ ਟੋਲ ਪਲਾਜ਼ਾ 'ਤੇ ਭੱਜ-ਦੌੜ ਪੈ ਗਈ ਅਤੇ ਲੋਕਾਂ 'ਚ ਡਰ ਫੈਲ ਗਿਆ। ਪੁਲਸ ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਜਾਂ ਲੁੱਟ ਦੀ ਸਾਜਿਸ਼ ਦਾ ਖ਼ਦਸ਼ਾ ਜਤਾ ਰਹੀ ਹੈ। ਉਮਰੀ ਥਾਣਾ ਇੰਚਾਰਜ ਸ਼ਿਵਪ੍ਰਤਾਪ ਸਿੰਘ ਰਾਜਾਵਤ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਟੋਲ ਪਲਾਜ਼ਾ 'ਤੇ ਅੱਧਾ ਦਰਜਨ ਤੋਂ ਵੱਧ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕੀਤਾ। ਘਟਨਾ 'ਚ ਇਕ ਕਰਮਚਾਰੀ ਦੇ ਪੈਰ 'ਚ ਗੋਲੀ ਲੱਗੀ ਹੈ। ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News