ਟੋਲ ਪਲਾਜ਼ਾ ''ਤੇ 24 ਘੰਟੇ ਅੰਦਰ ਵਾਪਸੀ ''ਤੇ ਮਿਲਣ ਵਾਲਾ ਡਿਸਕਾਊਂਟ ਖ਼ਤਮ, ਸਿਰਫ਼ ਇਨ੍ਹਾਂ ਨੂੰ ਮਿਲੇਗਾ ਫ਼ਾਇਦਾ
Thursday, Aug 27, 2020 - 10:03 AM (IST)
ਨਵੀਂ ਦਿੱਲੀ (ਭਾਸ਼ਾ) : ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਨੇ ਦੇਸ਼ ਦੇ ਸਾਰੇ ਰਾਸ਼ਟਰੀ ਰਾਜ ਮਾਰਗ ਟੋਲ ਪਲਾਜ਼ਾ 'ਤੇ ਵਾਪਸੀ ਯਾਤਰਾ ਛੋਟ ਜਾਂ ਕੋਈ ਵੀ ਹੋਰ ਛੋਟ ਲਈ 'ਫਾਸਟੈਗ' ਦੀ ਵਰਤੋਂ ਬੁੱਧਵਾਰ ਨੂੰ ਲਾਜ਼ਮੀ ਕਰ ਦਿੱਤੀ। ਇਸ ਸੰਬੰਧ ਵਿਚ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਸਰਕਾਰ ਨੇ ਇਹ ਨਿਯਮ ਬਣਾਇਆ ਹੈ ਕਿ ਹੁਣ ਸਿਰਫ਼ ਉਸ ਨੂੰ ਹੀ 24 ਘੰਟਿਆਂ ਵਿਚ ਵਾਪਸ ਪਰਤਣ 'ਤੇ ਟੋਲ ਟੈਕਸ ਵਿਚ ਮਿਲਣ ਵਾਲੀ ਛੋਟ ਮਿਲੇਗੀ, ਜਿਸ ਦੀ ਗੱਡੀ 'ਤੇ ਵੈਧ ਫਾਸਟੈਗ ਹੋਵੇਗਾ। ਯਾਨੀ ਹੁਣ ਜੇਕਰ ਤੁਸੀਂ ਭੁਗਤਾਨ ਕਰਕੇ ਟੋਲ ਟੈਕਸ ਦਿੰਦੇ ਹੋ ਤਾਂ ਤੁਹਾਨੂੰ 24 ਘੰਟਿਆਂ ਵਿਚ ਵਾਪਸ ਪਰਤਣ 'ਤੇ ਟੋਲ ਟੈਕਸ ਵਿਚ ਮਿਲਣ ਵਾਲੀ ਛੋਟ ਨਹੀਂ ਮਿਲੇਗੀ।
ਇਹ ਵੀ ਪੜ੍ਹੋ: ਇਕ ਵਾਰ ਫਿਰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਨਵੇਂ ਭਾਅ
ਸੂਚਨਾ ਮੁਤਾਬਕ ਜੋ ਵੀ ਚਾਲਕ 24 ਘੰਟੇ ਦੇ ਅੰਦਰ ਵਾਪਸੀ ਯਾਤਰਾ ਦੀ ਛੋਟ ਅਤੇ ਕਿਸੇ ਹੋਰ ਸਥਾਨਕ ਛੋਟ ਲਈ ਦਾਅਵਾ ਕਰਦੇ ਹਨ ਤਾਂ ਉਨ੍ਹਾਂ ਦੇ ਵਾਹਨ ਉੱਤੇ ਇਕ ਵੈਧ 'ਫਾਸਟੈਗ' ਲਗਾਉਣਾ ਲਾਜ਼ਮੀ ਹੋਵੇਗਾ। ਇਹ ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਾ 'ਤੇ ਡਿਜੀਟਲ ਭੁਗਤਾਨ ਦੀ ਵਰਤੋਂ ਨੂੰ ਬੜਾਵਾ ਦੇਣ ਦੀ ਦਿਸ਼ਾ ਵਿਚ ਇਕ ਹੋਰ ਅਹਿਮ ਕਦਮ ਹੈ। ਇਸ ਤਰ੍ਹਾਂ ਦੀ ਛੋਟ ਪ੍ਰਾਪਤ ਕਰਣ ਲਈ ਫੀਸ ਦਾ ਭੁਗਤਾਨ ਸਿਰਫ਼ ਪ੍ਰੀ-ਪੇਡ ਤਰੀਕਿਆਂ, ਸਮਾਰਟ ਕਾਰਡ ਜਾਂ 'ਫਾਸਟੈਗ' ਆਦਿ ਜ਼ਰੀਏ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਅਗਲੇ ਮਹੀਨੇ ਸਿਨੇਮਾਘਰ ਖੁੱਲ੍ਹਣ ਲਈ ਤਿਆਰ, ਮਿਲਣਗੇ ਵਿਸ਼ੇਸ਼ ਆਫ਼ਰ
ਉਪਰੋਕਤ ਸੋਧ ਨਾਲ ਇਹ ਵੀ ਸੰਭਵ ਹੋਵੇਗਾ ਕਿ ਜਿਨ੍ਹਾਂ ਮਾਮਲਿਆਂ ਵਿਚ 24 ਘੰਟੇ ਦੇ ਅੰਦਰ ਵਾਪਸੀ ਯਾਤਰਾ ਲਈ ਛੋਟ ਉਪਲੱਬਧ ਹੈ, ਉਨ੍ਹਾਂ ਵਿਚ ਪਹਿਲਾਂ ਦੀ ਰਸੀਦ ਜਾਂ ਸੂਚਨਾ ਦੀ ਕੋਈ ਲੋੜ ਨਹੀਂ ਹੋਵੇਗੀ ਅਤੇ ਸਬੰਧਤ ਨਾਗਰਿਕ ਨੂੰ ਛੋਟ ਆਪਣੇ ਆਪ ਮਿਲ ਜਾਵੇਗੀ। ਇਸ ਦੇ ਲਈ ਜ਼ਰੂਰੀ ਹੋਵੇਗਾ ਕਿ ਵਾਪਸੀ ਯਾਤਰਾ 24 ਘੰਟੇ ਦੇ ਅੰਦਰ ਨਿਸ਼ਚਿਤ ਰੂਪ ਨਾਲ ਹੋ ਜਾਵੇ ਅਤੇ ਸਬੰਧਤ ਵਾਹਨ 'ਤੇ ਇਕ ਕੰਮ ਕਰਣ ਵਾਲਾ ਵੈਧ 'ਫਾਸਟੈਗ' ਲੱਗਾ ਹੋਵੇ।
ਇਹ ਵੀ ਪੜ੍ਹੋ: ਬੇਟਾ ਹੋਣ 'ਤੇ ਵੀ ਵਿਆਹ ਨਹੀਂ ਕਰਾਉਣਾ ਚਾਹੁੰਦੀ ਨਿਕੀ ਬੇਲਾ, ਕਿਹਾ- ਮਜ਼ਾ ਖ਼ਰਾਬ ਹੋ ਜਾਏਗਾ