ਇਨ੍ਹਾਂ ਚਾਰ ਰਾਸ਼ੀਆਂ ''ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ
8/4/2026 8:14:45 PM
ਵੈੱਬ ਡੈਸਕ: ਗੁਰੂ ਗ੍ਰਹਿ ਨੇ ਆਪਣਾ ਨਕਸ਼ਤਰ ਬਦਲ ਲਿਆ ਹੈ। ਗੁਰੂ ਹੁਣ ਪੁਸ਼ਯ ਨਕਸ਼ਤਰ ਵਿਚ ਚਲੇ ਗਏ ਹਨ। ਇਹ ਬਦਲਾਅ ਸਾਵਣ ਦੇ ਪਹਿਲੇ ਸੋਮਵਾਰ ਨੂੰ ਹੋਇਆ ਹੈ। ਜੋਤਿਸ਼ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਦਲਾਅ ਨਾਲ 19 ਅਗਸਤ ਤੱਕ ਚਾਰ ਰਾਸ਼ੀਆਂ ਦੇ ਲੋਕਾਂ ਦੀ ਕਿਸਮਤ ਚਮਕ ਸਕਦੀ ਹੈ ਅਤੇ ਉਨ੍ਹਾਂ ਨੂੰ ਭਾਰੀ ਆਰਥਿਕ ਲਾਭ ਹੋ ਸਕਦਾ ਹੈ। 19 ਅਗਸਤ ਤੋਂ ਬਾਅਦ ਗੁਰੂ ਅਸ਼ਲੇਸ਼ਾ ਨਕਸ਼ਤਰ ਵਿੱਚ ਪ੍ਰਵੇਸ਼ ਕਰ ਜਾਣਗੇ।
1. ਮੇਖ ਰਾਸ਼ੀ: ਇਨ੍ਹਾਂ ਲੋਕਾਂ ਨੂੰ ਨੌਕਰੀ ਅਤੇ ਕਾਰੋਬਾਰ ਵਿੱਚ ਨਵੇਂ ਮੌਕੇ ਮਿਲਣਗੇ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣ ਲੱਗਣਗੇ ਅਤੇ ਕਮਾਈ ਵਧਣ ਦੇ ਪੂਰੇ ਸੰਕੇਤ ਹਨ। ਜੇਕਰ ਤੁਸੀਂ ਕਿਤੇ ਪੈਸਾ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਇਹ ਸਮਾਂ ਚੰਗਾ ਹੈ।
2. ਮਿਥੁਨ ਰਾਸ਼ੀ: ਇਸ ਰਾਸ਼ੀ ਦੇ ਲੋਕਾਂ ਦੀਆਂ ਮੁਸ਼ਕਲਾਂ ਹੌਲੀ-ਹੌਲੀ ਘੱਟ ਹੋਣਗੀਆਂ। ਪਰਿਵਾਰਕ ਝਗੜੇ ਖਤਮ ਹੋਣਗੇ ਅਤੇ ਘਰਦਿਆਂ ਦਾ ਪੂਰਾ ਸਾਥ ਮਿਲੇਗਾ। ਕਰੀਅਰ ਵਿੱਚ ਅੱਗੇ ਵਧਣ ਦੇ ਮੌਕੇ ਮਿਲਣਗੇ ਅਤੇ ਸਿਹਤ ਵਿੱਚ ਵੀ ਸੁਧਾਰ ਹੋਵੇਗਾ। ਅਚਾਨਕ ਕਿਤੋਂ ਪੈਸਾ ਮਿਲਣ ਦੀ ਉਮੀਦ ਵੀ ਹੈ।
3. ਤੁਲਾ ਰਾਸ਼ੀ: ਤੁਹਾਡਾ ਆਤਮ-ਵਿਸ਼ਵਾਸ ਵਧੇਗਾ ਅਤੇ ਕੀਤੀ ਹੋਈ ਮਿਹਨਤ ਦਾ ਵਧੀਆ ਫਲ ਮਿਲੇਗਾ। ਕੰਮ ਦੇ ਸਿਲਸਿਲੇ ਵਿੱਚ ਕੀਤੀ ਗਈ ਯਾਤਰਾ ਫਾਇਦੇਮੰਦ ਰਹੇਗੀ। ਤੁਹਾਡੀ ਆਰਥਿਕ ਹਾਲਤ ਪਹਿਲਾਂ ਨਾਲੋਂ ਮਜ਼ਬੂਤ ਹੋਵੇਗੀ ਅਤੇ ਮਨ ਖੁਸ਼ ਰਹੇਗਾ।
4. ਕੁੰਭ ਰਾਸ਼ੀ: ਇਹ ਸਮਾਂ ਤੁਹਾਡੇ ਲਈ ਬਹੁਤ ਵਧੀਆ ਹੈ। ਤੁਹਾਡੀਆਂ ਸੁੱਖ-ਸਹੂਲਤਾਂ ਵਿਚ ਵਾਧਾ ਹੋਵੇਗਾ। ਨੌਕਰੀ ਵਿਚ ਕੋਈ ਚੰਗੀ ਖ਼ਬਰ ਜਾਂ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ। ਕੁਝ ਲੋਕ ਨਵਾਂ ਘਰ ਜਾਂ ਗੱਡੀ ਖਰੀਦ ਸਕਦੇ ਹਨ ਅਤੇ ਪੈਸੇ ਦੀ ਤੰਗੀ ਦੂਰ ਹੋਵੇਗੀ।
