''ਦੇਸ਼ ਨੂੰ ਬੁਲੰਦੀਆਂ ਤੱਕ ਲੈ ਜਾਣ ਦੀ ਕੋਸ਼ਿਸ਼ ''ਚ ਵਿਗਿਆਨੀ''

Sunday, Sep 20, 2015 - 02:51 PM (IST)


ਨਵੀਂ ਦਿੱਲੀ- ਵਿਗਿਆਨ ਅਤੇ ਤਕਨਾਲੋਜੀ ਦੇ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਦੇਸ਼ ਨੂੰ ਬੁਲੰਦੀਆਂ ''ਤੇ ਪਹੁੰਚਾਉਣ ਲਈ ਵਿਗਿਆਨੀ ਸਖਤ ਮਿਹਨਤ ਕਰ ਰਹੇ ਹਨ ਅਤੇ ਵਿਗਿਆਨ ਨੂੰ ਨੌਜਵਾਨਾਂ ਦਾ ਪਸੰਦੀਦਾ ਵਿਸ਼ਾ ਬਣਾਉਣ ਦੀ ਕੋਸ਼ਿਸ਼ ''ਚ ਲਗੇ ਹੋਏ ਹਨ, ਜਿਸ ਨਾਲ ਦੇਸ਼ ਨੂੰ ਨਵੀਂ ਪੀੜ੍ਹੀ ਦੇ ਚੰਗੇ ਵਿਗਿਆਨੀ ਮਿਲ ਸਕਣ। ਹਰਸ਼ਵਰਧਨ ਨੇ ਹਾਲ ''ਚ ਹੀ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਅਤੇ ਰਾਸ਼ਟਰੀ ਵਿਗਿਆਨ ਸੰਚਾਰ ਸਰੋਤ ਸੰੰਸਥਾ ਵਲੋਂ ਵਿਗਿਆਨ ਪੱਤਰਕਾਰਤਾ ''ਤੇ ਆਯੋਜਿਤ ਪ੍ਰੋਗਰਾਮ ਤੋਂ ਬਾਅਦ ਗੱਲਬਾਤ ''ਚ ਕਿਹਾ ਕਿ ਦੇਸ਼ ਦੇ ਵਿਗਿਆਨੀ ਤਾਰੀਫ਼ ਦੇ ਪਾਤਰ ਹਨ ਕਿਉਂਕਿ ਉਹ ਦੇਸ਼ ਨੂੰ ਨਵੀਂਆਂ ਉੱਚਾਈਆਂ ''ਤੇ ਲੈ ਜਾਣ ਦਾ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਮੰਤਰਾਲੇ ਨੌਜਵਾਨਾਂ ''ਚ ਵਿਗਿਆਨ ਦੀ ਦਿਲਚਸਪੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਨਾਲ ਦੇਸ਼ ਨੂੰ ਚੰਗੇ ਵਿਗਿਆਨੀ ਮਿਲ ਸਕਣਗੇ। 
ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਤਮਾਮ ਤਰ੍ਹਾਂ ਦੀ ਸੂਚਨਾ ਤਕਨਾਲੋਜੀ ਨਾਲ ਲੈੱਸ ਹੈ ਅਤੇ ਭਾਰਤ ਦੀ ਸੁਨਾਮੀ ਚੇਤਾਵਨੀ ਪ੍ਰਣਾਲੀ ਸੰਸਾਰ ''ਚ ਸਰਵੋਤਮ ਹੈ। ਇਸ ਪ੍ਰਣਾਲੀ ਰਾਹੀਂ 10 ਮਿੰਟ ''ਚ ਹਰ ਕਿਸੇ ਨੂੰ ਸੁਨਾਮੀ ਬਾਰੇ ਸੂਚਨਾ ਦਿੱਤੀ ਜਾ ਸਕਦੀ ਹੈ। ਕੇਂਦਰੀ ਮੰਤਰੀ ਨੇ ਭਾਰਤੀ ਵਿਗਿਆਨੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਦੇਸ਼ ਦੇ ਵਿਗਿਆਨੀ ਅੱਜ ਜਾਪਾਨ, ਅਮਰੀਕਾ, ਕੈਨੇਡਾ ਅਤੇ ਚੀਨ ਨਾਲ ਮਿਲ ਕੇ ਦੁਨੀਆਂ ਦੀ ਸਭ ਤੋਂ ਵੱਡੀ ਦੂਰਬੀਨ ਬਣਾਉਣ ਦੇ ਕੰਮ ''ਚ ਲੱਗੇ ਹੋਏ ਹਨ। 
ਹਰਸ਼ਵਰਧਨ ਅਨੁਸਾਰ, ਭਾਰਤ ਨੇ ਹਮੇਸ਼ਾ ਵਿਗਿਆਨ ਦੇ ਖੇਤਰ ''ਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਭਾਰਤੀ ਵਿਗਿਆਨੀਆਂ ਨੇ ਪੇਟੇਂਟ ਦੇ ਦਾਅਵੇ ਦੀ ਬਜਾਏ ਮਨੁੱਖਤਾ ਦੀ ਸੇਵਾ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਆਚਾਰੀਆ ਜਗਦੀਸ਼ ਚੰਦਰ ਬੋਸ ਵੀ ਇਕ ਅਜਿਹੇ ਵਿਗਿਆਨੀ ਸਨ, ਜਿਨ੍ਹਾਂ ਨੇ ਆਪਣੀਆਂ ਖੋਜਾਂ ਲਈ ਕਦੇ ਪੇਟੇਂਟ ਦੀ ਪਰਵਾਹ ਨਾ ਕਰਦੇ ਹੋਏ ਹਮੇਸ਼ਾ ਦੁਨੀਆਂ ਦਾ ਭਲਾ ਕਰਨ ਬਾਰੇ ਸੋਚਿਆ ਹੈ। ਰੇਡੀਓ ਦੀ ਖੋਜ ਦੇ ਰੂਪ ''ਚ ਗੁਲਏਲਮੋ ਮਾਰਕੋਨੀ ਦਾ ਨਾਂ ਦਰਜ ਹੈ ਪਰ ਇਹ ਖੋਜ ਭਾਰਤੀ ਵਿਗਿਆਨੀ ਜਗਦੀਸ਼ ਚੰਦਰ ਬੋਸ ਦੀ ਦੇਣ ਹੈ। ਮੰਤਰੀ ਨੇ ਕਿਹਾ ਕਿ ਇਸ ਸੰਬੰਧੀ ਮਾਰਕੋਨੀ ਦੇ ਪੋਤੇ ਨੇ ਇਕ ਚਿੱਠੀ ਕੱਲਕਤਾ ਦੇ ਬੋਸ ਇੰਸਟੀਚਿਊਟ ਦੇ ਅਧਿਕਾਰੀਆਂ ਨੂੰ ਭੇਜੀ, ਜਿਸ ''ਚ ਲਿਖਿਆ ਹੈ ਕਿ ਬੋਸ ਨੂੰ ਰੇਡੀਓ ਦੀ ਖੋਜ ਦਾ ਸਿਹਰਾ ਨਾ ਮਿਲਣਾ ਉਸ ਨਾਲ ਇਤਿਹਾਸਕ ਅਨਿਆਂ ਹੈ। ਹਰਸ਼ਵਰਧਨ ਨੇ ਕਿਹਾ ਕਿ ਮਾਰਕੋਨੀ ਦੇ ਪੋਤੇ ਵਲੋਂ ਲਿਖੀ ਗਈ ਇਸ ਚਿੱਠੀ ਨੂੰ ਦੇਖਣਾ ਉਸ ਲਈ ਇਕ ਭਾਵਨਾਤਮਕ ਪਲ ਸੀ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News