ਭਾਜਪਾ ਨੂੰ ਹਰਾਉਣ ਲਈ ਕਾਂਗਰਸ ਨੂੰ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੋਵੇਗਾ : ਓਵੈਸੀ

Saturday, Oct 12, 2024 - 12:33 PM (IST)

ਹੈਦਰਾਬਾਦ (ਭਾਸ਼ਾ)- ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ (ਏ.ਆਈ.ਐੱਮ.ਆਈ.ਐੱਮ.) ਦੇ ਚੇਅਰਮੈਨ ਅਸਦੁਦੀਨ ਓਵੈਸੀ ਨੇ ਕਿਹਾ ਕਿ 'ਧਰਮਨਿਰਪੱਖ' ਪਾਰਟੀਆਂ ਚੋਣਾਂ 'ਚ ਭਾਜਪਾ ਵਿਰੋਧੀ ਵੋਟਾਂ 'ਚ ਸੇਂਧ ਲਗਾਉਣ ਲਈ ਉਨ੍ਹਾਂ 'ਤੇ (ਓਵੈਸੀ 'ਤੇ) ਦੋਸ਼ ਲਗਾਉਂਦੀਆਂ ਸਨ ਪਰ ਹਰਿਆਣਾ 'ਚ ਏ.ਆਈ.ਐੱਮ.ਆਈ.ਐੱਮ. ਦੇ ਉਮੀਦਵਾਰਾਂ ਨੂੰ ਨਾ ਉਤਾਰਨ ਦੇ ਬਾਵਜੂਦ ਕਾਂਗਰਸ ਕਿਵੇਂ ਹਾਰ ਗਈ? ਓਵੈਸੀ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ 'ਪੁਰਾਣੀ ਪਾਰਟੀ' ਨੂੰ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੋਵੇਗਾ। 

ਤੇਲੰਗਾਨਾ ਦੇ ਵਿਕਾਰਾਬਾਦ 'ਚ ਸ਼ੁੱਕਰਵਾਰ ਦੀ ਰਾਤ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ,''ਉਨ੍ਹਾਂ ਨੇ (ਭਾਜਪਾ) ਹਰਿਆਣਾ ਕਿਵੇਂ ਜਿੱਤ ਲਿਆ? ਨਹੀਂ ਤਾਂ ਉਹ 'ਬੀ ਟੀਮ' ਕਹਿੰਦੇ... ਉਹ ਉੱਥੇ ਹਾਰ ਗਈ। ਹੁਣ ਤੁਸੀਂ ਹੀ ਦੱਸੋ, ਉਹ ਕਿਸ ਕਾਰਨ ਹਾਰੇ?'' ਓਵੈਸੀ ਨੇ ਕਿਹਾ,''ਮੈਂ ਪੁਰਾਣੀ ਪਾਰਟੀ (ਕਾਂਗਰਸ) ਨੂੰ ਕਹਿਣਾ ਚਾਹਾਂਗਾ ਕਿ ਮੇਰੀ ਗੱਲ ਸਮਝੋ, ਮੋਦੀ ਨੂੰ ਹਰਾਉਣ ਲਈ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੋਵੇਗਾ। ਤੁਸੀਂ ਇਕੱਲੇ ਕੁਝ ਨਹੀਂ ਰਕ ਸਕੋਗੇ।'' ਭਾਜਪਾ ਨੇ ਹਰਿਆਣਾ 'ਚ ਸੱਤਾ-ਵਿਰੋਧੀ ਲਹਿਰ ਨੂੰ ਮਾਤ ਦਿੰਦੇ ਹੋਏ ਲਗਾਤਾਰ ਤੀਜੀ ਵਾਰ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਕਾਂਗਰਸ ਦੀ ਵਾਪਸੀ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਹਰਿਆਣਾ 'ਚ ਭਾਜਪਾ ਨੇ 90 ਵਿਧਾਨ ਸਭਾ ਸੀਟਾਂ 'ਚੋਂ 38 ਸੀਟਾਂ ਜਿੱਤੀਆਂ, ਜੋ ਸਰਕਾਰ ਬਣਾਉਣ ਲਈ 46 ਦੇ ਜਾਦੁਈ ਅੰਕੜੇ ਤੋਂ ਕਿਤੇ ਵੱਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News