ਤ੍ਰਿਣਮੂਲ ਕਾਂਗਰਸ ਬੈਠਕ ’ਚ ਸ਼ਾਮਲ, ‘ਆਪ’ ਨੇ ਬਣਾਈ ਦੂਰੀ
Sunday, Jul 20, 2025 - 12:57 AM (IST)

ਨੈਸ਼ਨਲ ਡੈਸਕ- ਇੰਡੀਆ ਗੱਠਜੋੜ ਦੀ ਬੈਠਕ ਵਿਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਵੀ ਸ਼ਾਮਲ ਹੋਈ। ਹਾਲਾਂਕਿ ਪਹਿਲਾਂ ਤ੍ਰਿਣਮੂਲ ਨੇ ਬੈਠਕ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਸੀ। ਉਥੇ ਹੀ ਆਮ ਆਦਮੀ ਪਾਰਟੀ (ਆਪ) ਨੇ ਇਸ ਬੈਠਕ ਤੋਂ ਦੂਰੀ ਬਣਾਈ ਰੱਖੀ।
ਬੈਠਕ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਗੱਠਜੋੜ ਨੂੰ ਵੱਡਾ ਝਟਕਾ ਦਿੰਦੇ ਹੋਏ ‘ਆਪ’ ਨੇ ‘ਇੰਡੀਆ’ ਗੱਠਜੋੜ ਤੋਂ ਦੂਰੀ ਬਣਾਉਂਦੇ ਹੋਏ ਕਿਹਾ ਸੀ ਕਿ ਉਹ ਹੁਣ ਵਿਰੋਧੀ ਧਿਰ ਗੱਠਜੋੜ ਦਾ ਹਿੱਸਾ ਨਹੀਂ ਹੈ ਅਤੇ ਇਸ ਦੀ ਅਗਵਾਈ ਕਰਨ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ’ਤੇ ਸਵਾਲ ਉਠਾਇਆ। ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਕਈ ਸੂਬਿਆਂ ਵਿਚ ਸਿੱਧੀ ਲੜਾਈ ਦਾ ਰਸਤਾ ਚੁਣਿਆ ਹੈ ਅਤੇ ਪਾਰਟੀ ਦਾ ਕਹਿਣਾ ਹੈ ਕਿ ਇੰਡੀਆ ਗੱਠਜੋੜ ਸਿਰਫ ਲੋਕ ਸਭਾ ਚੋਣਾਂ ਤੱਕ ਸੀਮਤ ਸੀ।