TMC ਨੇਤਾ ਦੀ ਗੋਲੀ ਮਾਰ ਕੇ ਹੱਤਿਆ, ਬੰਬ ਨਾਲ 3 ਲੋਕ ਜ਼ਖਮੀ

Wednesday, Jun 10, 2020 - 07:57 PM (IST)

TMC ਨੇਤਾ ਦੀ ਗੋਲੀ ਮਾਰ ਕੇ ਹੱਤਿਆ, ਬੰਬ ਨਾਲ 3 ਲੋਕ ਜ਼ਖਮੀ

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲੇ 'ਚ ਬੁੱਧਵਾਰ ਨੂੰ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਇਕ ਸਥਾਨਕ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਸ ਵੇਲੇ ਹੋਈ ਜਦ 56 ਸਾਲ ਆਮਿਰ ਅਲੀ ਖਾਨ ਜ਼ਿਲੇ ਦੇ ਬਸੰਤੀ ਇਲਾਕੇ 'ਚ ਸਵੇਰੇ ਸੈਰ ਕਰਨ ਗਏ ਸਨ। ਘਟਨਾ ਸਥਾਨ ਤੋਂ ਭੱਜਦੇ ਸਮੇਂ ਹਮਲਾਵਾਰਾਂ ਨੇ ਬੰਬ ਵੀ ਸੁੱਟੇ ਜਿਸ ਕਾਰਣ ਉੱਥੇ ਮੌਜੂਦ 3 ਹੋਰ ਲੋਕ ਜ਼ਖਮੀ ਹੋ ਗਏ।

ਘਟਨਾ ਤੋਂ ਬਾਅਦ ਕਈ ਸਥਾਨਕ ਲੋਕਾਂ ਨੇ ਬੰਬ ਬਰਾਮਦ ਕੀਤੇ ਹਨ। ਨੌਜਵਾਨ ਟੀ.ਐੱਮ.ਸੀ. ਨੇਤਾ ਨੇ ਇਸ ਘਟਨਾ 'ਚ ਸ਼ਾਮਲ ਤੋਂ ਇਨਕਾਰ ਕੀਤਾ ਹੈ ਅਤੇ ਹਮਲੇ ਲਈ ਵਿਰੋਧੀ ਪਾਰਟੀਆਂ ਨੂੰ ਦੋਸ਼ੀ ਠਹਿਰਾਇਆ ਹੈ। ਸ਼ੱਕ ਹੈ ਕਿ ਹਮਲੇ ਦਾ ਕਾਰਣ ਸੱਤਾਧਾਰੀ ਟੀ.ਐੱਮ.ਸੀ. ਦੇ ਅੰਦਰ ਕੋਈ ਅੰਦਰੂਨੀ ਝਗੜਾ ਹੈ। ਇਲਾਕੇ 'ਤੇ ਕੰਟਰੋਲ ਨੂੰ ਲੈ ਕੇ ਟੀ.ਐੱਮ.ਸੀ. ਦੀ ਬ੍ਰਾਂਚ ਅਤੇ ਮੁੱਖ ਪਾਰਟੀ 'ਚ ਦੂਰੀਆਂ ਵਧ ਰਹੀਆਂ ਹਨ।


author

Karan Kumar

Content Editor

Related News