ਟਾਇਰ ਤੇ ਪੈਟਰੋਲ ਨਾਲ ਲਾਸ਼ ਦਾ ਅੰਤਿਮ ਸੰਸਕਾਰ, ਵੀਡੀਓ ਵਾਇਰਲ ਹੋਣ ਤੋਂ ਬਾਅਦ 5 ਪੁਲਸ ਮੁਲਾਜ਼ਮ ਮੁਅੱਤਲ

Tuesday, May 18, 2021 - 03:04 PM (IST)

ਟਾਇਰ ਤੇ ਪੈਟਰੋਲ ਨਾਲ ਲਾਸ਼ ਦਾ ਅੰਤਿਮ ਸੰਸਕਾਰ, ਵੀਡੀਓ ਵਾਇਰਲ ਹੋਣ ਤੋਂ ਬਾਅਦ 5 ਪੁਲਸ ਮੁਲਾਜ਼ਮ ਮੁਅੱਤਲ

ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਫੇਫਨਾ ਥਾਣਾ ਖੇਤਰ ਦੇ ਮਾਲਦੇਪੁਰ ਪਿੰਡ 'ਚ ਗੰਗਾ ਨਦੀ ਕਿਨਾਰੇ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ 'ਚ ਟਾਇਰ ਅਤੇ ਪੈਟਰੋਲ ਦਾ ਸਹਾਰਾ ਲੈ ਕੇ ਨਦੀ 'ਚੋਂਮਿਲੀ ਇਕ ਲਾਸ਼ ਦਾ ਅੰਤਿਮ ਸੰਸਕਾਰ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਤੋਂ ਬਾਅਦ ਪੁਲਸ ਸੁਪਰਡੈਂਟ ਨੇ ਸੰਵੇਦਨਹੀਣਤਾ ਵਰਤਣ ਦੇ ਦੋਸ਼ੀ 5 ਮੁਲਾਜ਼ਮਾਂ ਨੂੰ ਮੁਅੱਤਲ ਕਰ ਕੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਪੁਲਸ ਸੁਪਰਡੈਂਟ ਡਾ. ਵਿਪਿਨ ਤਾਡਾ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਆਇਆ ਸੀ, ਜਿਸ 'ਚ ਪੁਲਸ ਮੁਲਾਜ਼ਮ ਇਕ ਲਾਸ਼ ਦਾ ਅੰਤਿਮ ਸੰਸਕਾਰ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਨੇ ਅੰਤਿਮ ਸੰਸਕਾਰ 'ਚ ਸੰਵੇਦਨਹੀਣਤਾ ਵਰਤੀ ਹੈ, ਇਸ ਮਾਮਲੇ 'ਚ ਦੋਸ਼ੀ 5 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਦੌਰਾਨ 269 ਡਾਕਟਰਾਂ ਦੀ ਗਈ ਜਾਨ, ਸਭ ਤੋਂ ਵੱਧ ਬਿਹਾਰ 'ਚ ਹੋਈਆਂ ਮੌਤਾਂ

ਉਨ੍ਹਾਂ ਦੱਸਿਆ ਕਿ ਐਡੀਸ਼ਨਲ ਪੁਲਸ ਸੁਪਰਡੈਂਟ ਸੰਜੇ ਯਾਦਵ ਇਸ ਮਾਮਲੇ ਦੀ ਪੂਰੀ ਜਾਂਚ ਕਰ ਕੇ ਆਪਣੀ ਰਿਪੋਰਟ ਦੇਣਗੇ। ਪੁਲਸ ਵਿਭਾਗ ਦੇ ਅਧਿਕਾਰਤ ਸੂਤਰਾਂ ਅਨੁਸਾਰ ਫੇਫਨਾ ਥਾਣੇ ਦੇ 5 ਪੁਲਸ ਮੁਲਾਜ਼ਮਾਂ ਜੈ ਸਿੰਘ, ਉਮੇਸ਼ ਪ੍ਰਜਾਪਤੀ, ਵੀਰੇਂਦਰ ਯਾਦਵ, ਪੁਨੀਤ ਪਾਲ ਅਤੇ ਜੈ ਸਿੰਘ ਚੌਹਾਨ ਨੂੰ ਮੁਅੱਤਲ ਕੀਤਾ ਗਿਆ ਹੈ। ਫੇਫਨਾ ਥਾਣਾ ਦੇ ਇੰਚਾਰਜ ਸੰਜੇ ਤ੍ਰਿਪਾਠੀ ਨੇ ਦੱਸਿਆ ਕਿ ਫੇਫਨਾ ਥਾਣਾ ਖੇਤਰ ਦੇ ਮਾਲਦੇਪੁਰ ਪਿੰਡ 'ਚ ਗੰਗਾ ਨਦੀ 'ਚੋਂ ਇਕ ਲਾਸ਼ ਦਾ 15 ਮਈ ਨੂੰ ਅੰਤਿਮ ਸੰਸਕਾਰ ਕੀਤਾ ਗਿਆ ਸੀ। ਅੰਤਿਮ ਸੰਸਕਾਰ ਕਰਦੇ ਸਮੇਂ ਡੋਮ (ਅੰਤਿਮ ਸੰਸਕਾਰ ਕਰਨ ਵਾਲੇ ਵਿਅਕਤੀ) ਨੇ ਲਾਸ਼ 'ਤੇ ਟਾਇਰ ਰੱਖ ਦਿੱਤਾ ਅਤੇ ਪੈਟਰੋਲ ਸੁੱਟ ਦਿੱਤਾ। ਸੋਸ਼ਲ ਮੀਡੀਆ 'ਤੇ ਸੋਮਵਾਰ ਨੂੰ ਆਏ ਵੀਡੀਓ 'ਚ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ 'ਚ ਟਾਇਰ ਅਤੇ ਪੈਟਰੋਲ ਦਾ ਸਹਾਰਾ ਲੈ ਕੇ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਮਾਮਲਿਆਂ ’ਚ ਗਿਰਾਵਟ, ਇਕ ਦਿਨ ’ਚ 4329 ਲੋਕਾਂ ਨੇ ਤੋੜਿਆ ਦਮ


author

DIsha

Content Editor

Related News