ਹਿਮਾਚਲ ''ਚ ਟਿੱਪਰ ਟਰੱਕ ਖੱਡ ''ਚ ਡਿੱਗਿਆ, 3 ਲੋਕਾਂ ਦੀ ਮੌਤ

Wednesday, Apr 05, 2023 - 03:27 PM (IST)

ਹਿਮਾਚਲ ''ਚ ਟਿੱਪਰ ਟਰੱਕ ਖੱਡ ''ਚ ਡਿੱਗਿਆ, 3 ਲੋਕਾਂ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਮੰਗਲਵਾਰ ਰਾਤ ਇਕ ਟਿੱਪਰ ਟਰੱਕ ਦੇ ਪਲਟ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਸ ਨੇ ਦੱਸਿਆ ਕਿ ਨਿਰਮੰਡ ਤਹਿਸੀਲ ਦੇ ਬਾਗੀਪੁਲ ਵਿਚ ਸਤਿਸੰਗ ਭਵਨ ਨੇੜੇ ਕੁਰਪਾਨ ਖੱਡ 'ਚ ਟਿੱਪਰ ਟਰੱਕ ਡਿੱਗਣ ਕਾਰਨ ਉਸ ਵਿਚ ਸਵਾਰ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਗੁੱਡੂ, ਰਣਜੀ ਠਾਕੁਰ ਅਤੇ ਅੰਕਿਤ ਕੁਮਾਰ ਦੇ ਰੂਪ ਵਿਚ ਕੀਤੀ ਗਈ ਹੈ। ਜੋ ਕਿ ਕੁੱਲੂ ਜ਼ਿਲ੍ਹੇ ਦੇ ਨਿਰਮੰਡ ਦੇ ਨਿਰਥ ਖੇਤਰ ਦੇ ਰਹਿਣ ਵਾਲੇ ਸਨ। ਸੂਤਰਾਂ ਮੁਤਾਬਕ ਬਚਾਅ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਖੱਡ 'ਚੋਂ ਲਾਸ਼ਾਂ ਅਤੇ ਹਾਸਦਾਗ੍ਰਸਤ ਵਾਹਨ ਨੂੰ ਕੱਢਿਆ।


author

Tanu

Content Editor

Related News