ਭਾਰਤ ਲਈ ਮਾਣ ਵਾਲਾ ਪਲ, ਟਾਈਮਜ਼ ਵਰਲਡ ਰੈਂਕਿੰਗ ''ਚ 91 ਯੂਨੀਵਰਸਿਟੀਆਂ ਨੂੰ ਮਿਲੀ ਥਾਂ

Thursday, Sep 28, 2023 - 06:09 PM (IST)

ਨਵੀਂ ਦਿੱਲੀ- ਉੱਚ ਸਿੱਖਿਆ ਦੇ ਖੇਤਰ ਵਿਚ ਦੇ ਲਈ ਇਹ ਮਾਣ ਵਾਲਾ ਪਲ ਹੈ ਕਿ ਭਾਰਤ ਦੀਆਂ 91 ਯੂਨੀਵਰਸਿਟੀਆਂ ਨੂੰ ਟਾਈਮਜ਼ ਵਰਲਡ ਰੈਂਕਿੰਗ 'ਚ ਥਾਂ ਮਿਲੀ ਹੈ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਵਿਦੇਸ਼ੀ ਵੀ ਹੁਣ ਸਾਡੀ ਉੱਚ ਸਿੱਖਿਆ ਦਾ  ਲੋਹਾ ਮੰਨਣ ਲੱਗੇ ਹਨ। ਪਿਛਲੀ ਵਾਰ ਇਹ ਗਿਣਤੀ 75 ਸੀ। ਟਾਈਮਜ਼ ਹੇਅਰ ਐਜ਼ੂਕੇਸ਼ਨ ਮੈਗਜ਼ੀਨ ਵਲੋਂ ਐਲਾਨੀਆਂ ਗਲੋਬਲ ਯੂਨੀਵਰਸਿਟੀ ਰੈਂਕਿੰਗ ਵਿਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬੈਂਗਲੁਰੂ ਨੇ 2017 ਮਗਰੋਂ ਪਹਿਲੀ ਵਾਰ ਟੌਪ 250 ਯੂਨੀਵਰਸਿਟੀਆਂ ਵਿਚ ਥਾਂ ਬਣਾਈ ਹੈ। ਉਹ ਭਾਰਤੀ ਯੂਨੀਵਰਸਿਟੀਆਂ 'ਚ ਟੌਪ 'ਤੇ ਰਿਹਾ।

ਇਹ ਵੀ ਪੜ੍ਹੋ-  ਹਿਮਾਚਲ 'ਚ 17 ਹੋਰ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਬੰਦ ਕਰਨ ਦੇ ਹੁਕਮ, ਜਾਣੋ ਵਜ੍ਹਾ

ਬੁੱਧਵਾਰ ਨੂੰ ਲੰਡਨ ਸਥਿਤ THE ਮੈਗਜ਼ੀਨ ਵਲੋਂ ਐਲਾਨੀ ਰੈਂਕਿੰਗ ਮੁਤਾਬਕ ਭਾਰਤ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਯੂਨੀਵਰਸਿਟੀਆਂ 'ਚ ਅੰਨਾ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆ, ਮਹਾਤਮਾ ਗਾਂਧੀ ਯੂਨੀਵਰਸਿਟੀ, ਸ਼ੂਲਿਨੀ ਯੂਨੀਵਰਸਿਟੀ ਆਫ ਬਾਇਓਟੈਕਨਾਲੋਜੀ ਅਤੇ ਪ੍ਰਬੰਧਨ ਵਿਗਿਆਨ ਸ਼ਾਮਲ ਹਨ। ਅੰਨਾ ਯੂਨੀਵਰਸਿਟੀ ਚੇਨਈ ਪਿਛਲੀ ਵਾਰ 801 ਤੋਂ 1000 ਦੇ ਬੈਂਡ ਵਿਚ ਸੀ ਪਰ ਇਸ ਵਾਰ ਵਧ ਕੇ 501 ਤੋਂ 600 ਬੈਂਡ ਹੋ ਗਈ ਹੈ। ਇਸੇ ਤਰ੍ਹਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਪਿਛਲੇ ਸਾਲ ਦੇ 801-1000 ਬੈਂਡ ਤੋਂ 601-800 ਬੈਂਡ 'ਤੇ ਆ ਗਈ ਹੈ।

ਇਹ ਵੀ ਪੜ੍ਹੋ-  5 ਘੰਟੇ ਥੰਮ੍ਹੀ ਰਹੀ ਬੈਂਗਲੁਰੂ ਸ਼ਹਿਰ ਦੀ ਰਫ਼ਤਾਰ, ਜਾਮ ਇੰਨਾ ਲੰਮਾ ਕਿ ਸਕੂਲੀ ਬੱਚੇ ਰਾਤ ਨੂੰ ਪਹੁੰਚੇ ਘਰ

ਦਿ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2024 ਨੇ 18 ਸੂਚਕਾਂ ਦੇ ਆਧਾਰ 'ਤੇ ਯੂਨੀਵਰਸਿਟੀਆਂ ਦਾ ਮੁਲਾਂਕਣ ਕੀਤਾ ਜੋ ਉਨ੍ਹਾਂ ਦੇ ਅਧਿਆਪਨ, ਖੋਜ, ਖੋਜ ਵਾਤਾਵਰਣ, ਗਿਆਨ ਦੀ ਵੰਡ ਅਤੇ ਅੰਤਰਰਾਸ਼ਟਰੀਕਰਨ ਦੇ ਮੁੱਖ ਮਿਸ਼ਨਾਂ ਨੂੰ ਕਵਰ ਕਰਦੇ ਹਨ। ਇਨ੍ਹਾਂ ਨੂੰ ਪੰਜ ਸ਼੍ਰੇਣੀਆਂ 'ਚ ਵੰਡਿਆ ਗਿਆ ਸੀ: ਅਧਿਆਪਨ, ਖੋਜ ਗੁਣਵੱਤਾ, ਖੋਜ ਵਾਤਾਵਰਣ, ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਅਤੇ ਉਦਯੋਗ। ਪਹਿਲੀ ਵਾਰ ਇਸ ਸੂਚੀ ਵਿਚ 165 ਯੂਨੀਵਰਸਿਟੀਆਂ ਨੂੰ ਸਥਾਨ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਿਚੋਂ 89 ਏਸ਼ੀਆ ਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਚੋਟੀ ਦੇ IITs ਨੇ ਲਗਾਤਾਰ ਚੌਥੇ ਸਾਲ ਇਸ ਰੈਂਕਿੰਗ ਦਾ ਬਾਈਕਾਟ ਕੀਤਾ ਹੈ।

ਇਹ ਵੀ ਪੜ੍ਹੋ-  ਮੱਧ ਪ੍ਰਦੇਸ਼ 'ਚ 12 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਹੋਣ 'ਤੇ ਭੜਕੇ ਰਾਹੁਲ, ਕਿਹਾ- ਪੂਰਾ ਦੇਸ਼ ਸ਼ਰਮਸਾਰ ਹੈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News