ਭਾਰਤ-ਫਰਾਂਸ ਸੰਬੰਧਾਂ ਨੂੰ ਅਗਲੇ ਪੱਧਰ ''ਤੇ ਲਿਜਾਉਣ ਦਾ ਸਮਾਂ : ਜੈਸ਼ੰਕਰ
Friday, Jan 28, 2022 - 10:54 AM (IST)
ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਲੀ ਦ੍ਰਿਯਾਨ ਨੇ ਵੀਰਵਾਰ ਨੂੰ ਯੂਰਪੀ-ਸੰਘ ਦੇ ਫਰੈਂਚ ਪ੍ਰੈਸੀਡੈਂਸੀ ਨਾਲ ਗੱਲਬਾਤ ਕੀਤੀ। ਫਰਾਂਸ ਦੇ ਵਿਦੇਸ਼ ਮੰਤਰੀ ਨਾਲ ਵਰਚੁਅਲ ਗੱਲਬਾਤ 'ਚ ਜੈਸ਼ੰਕਰ ਨੇ ਕਿਹਾ ਕਿ ਭਾਰਤ-ਫਰਾਂਸ ਦਰਮਿਆਨ ਸੰਬੰਧ ਮਜ਼ਬੂਤ ਬਣੇ ਹੋਏ ਹਨ ਅਤੇ ਇਸ ਨੂੰ ਹੁਣ ਅਗਲੇ ਪੱਧਰ 'ਤੇ ਲਿਜਾਉਣ ਦਾ ਸਮਾਂ ਆ ਗਿਆ ਹੈ।
ਇਸ ਦੌਰਾਨ ਫਰੈਂਚ ਪ੍ਰੈਸੀਡੈਂਸੀ ਇੰਡੋ ਪੈਸਿਫਿਕ 'ਚ ਈ.ਯੂ. ਇੰਡੀਆ ਪਾਰਟਨਰਸ਼ਿਪ ਪ੍ਰੋਗਰਾਮ ਦੌਰਾਨ, ਜੈਸ਼ੰਕਰ ਨੇ ਕਿਹਾ ਕਿ ਗਣਤੰਤਰ ਦਿਵਸ ਪਰੇਡ 'ਚ ਫਰਾਂਸ ਦੇ ਨਵੇਂ ਅਤੇ ਪੁਰਾਣੇ ਜਹਾਜ਼ਾਂ ਨੇ ਉਡਾਣ ਭਰੀ। ਉਨ੍ਹਾਂ ਕਿਹਾ ਕਿ ਰਾਫੇਲ ਦਾ ਗਣਤੰਤਰ ਦਿਵਸ ਫਲਾਈਪਾਸਟ 'ਚ ਹਿੱਸਾ ਲੈਣਾ ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਸਾਂਝੇਦਾਰੀ ਦਾ ਇਕ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਫਰਾਂਸ ਅਤੇ ਭਾਰਤ ਦਰਮਿਆਨ ਦੋ-ਪੱਖੀ ਸੰਬੰਧ ਕਈ ਦਹਾਕੇ ਪੁਰਾਣੇ ਹਨ।