ਚੱਲਦੀ ਟਰੇਨ ''ਚ ਤਿੰਨ ਮੌਲਵੀਆਂ ਦੀ ਕੁੱਟਮਾਰ

Thursday, Nov 23, 2017 - 05:00 PM (IST)

ਚੱਲਦੀ ਟਰੇਨ ''ਚ ਤਿੰਨ ਮੌਲਵੀਆਂ ਦੀ ਕੁੱਟਮਾਰ

ਬਾਗਪਤ (ਉੱਤਰ ਪ੍ਰਦੇਸ਼)— ਬਾਗਪਤ ਕੋਤਵਾਲੀ ਖੇਤਰ 'ਚ ਕੁਝ ਅਣਪਛਾਤੇ ਲੋਕਾਂ ਨੇ ਚੱਲਦੀ ਟਰੇਨ 'ਚ ਤਿੰਨ ਮੌਲਵੀਆਂ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ। ਪੁਲਸ ਕਮਿਸ਼ਨਰ ਜੈ ਪ੍ਰਕਾਸ਼ ਸਿੰਘ ਨੇ ਵੀਰਵਾਰ ਸਵੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਦੀ ਰਾਤ ਦਿੱਲੀ ਤੋਂ ਤਿੰਨ ਮੌਲਵੀ ਯਾਤਰੀ ਟਰੇਨ 'ਤੇ ਆਪਣੇ ਪਿੰਡ ਬਾਗਪਤ ਆ ਰਹੇ ਸਨ। ਸਿੰਘ ਨੇ ਦੱਸਿਆ ਕਿ ਟਰੇਨ 'ਚ ਉਨ੍ਹਾਂ ਦਾ ਕਿਸੇ ਗੱਲ 'ਤੇ ਕੁਝ ਨੌਜਵਾਨਾਂ ਨਾਲ ਵਿਵਾਦ ਹੋ ਗਿਆ। ਇਨ੍ਹਾਂ ਨੌਜਵਾਨਾਂ ਨੇ ਇਨ੍ਹਾਂ ਦੀ ਕੁੱਟਮਾਰ ਕਰ ਦਿੱਤੀ। ਬਾਗਪਤ 'ਚ ਅਹੈੜਾ ਸਟੇਸ਼ਨ 'ਤੇ ਉਤਰ ਕੇ ਪੀੜਤ ਪੱਖ ਵੱਲੋਂ ਹੰਗਾਮਾ ਕੀਤਾ ਗਿਆ। ਮਾਮਲਾ ਹਾਲਾਂਕਿ ਸਰਕਾਰੀ ਰੇਲਵੇ ਪੁਲਸ ਖੇਤਰ ਦਾ ਸੀ, ਫਿਰ ਵੀ ਪੁਲਸ ਨੇ ਪੀੜਤ ਪੱਖ ਦੀ ਸ਼ਿਕਾਇਤ 'ਤੇ 6 ਹਮਲਾਵਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ। 
ਬਾਗਪਤ ਕੋਤਵਾਲੀ ਇੰਚਾਰਜ ਡੀ. ਕੁਮਾਰ ਨੇ ਪੀੜਤ ਪੱਖ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦੱਸਿਆ ਕਿ ਬਾਗਪਤ ਵਾਸੀ ਗੁਲਜਾਰ, ਇਸਰਾਰ ਅਤੇ ਅੱਬੂ ਦਿੱਲੀ ਤੋਂ ਯਾਤਰੀ ਟਰੇਨ 'ਚ ਸਵਾਰ ਹੋਏ ਸਨ। ਰਸਤੇ 'ਚ ਇਨ੍ਹਾਂ ਦਾ ਟਰੇਨ 'ਚ ਸਵਾਰ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ। ਰਾਤ ਕਰੀਬ 12.45 ਵਜੇ ਬਾਗਪਤ ਥਾਣਾ ਪੁਲਸ 'ਚ ਉਨ੍ਹਾਂ ਨੇ ਘਟਨਾ ਦੇ ਸੰਬੰਧ 'ਚ ਸ਼ਿਕਾਇਤ ਦਿੱਤੀ। ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ 5-6 ਅਣਪਛਾਤੇ ਨੌਜਵਾਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਥਾਣਾ ਇੰਚਾਰਜ ਅਨੁਸਾਰ ਮਾਮਲਾ ਰੇਲਵੇ ਪੁਲਸ ਖੇਤਰ ਦਾ ਹੈ, ਇਸ ਲਈ ਮੁਕੱਦਮਾ ਬਾਗਪਤ ਰੇਲਵੇ ਪੁਲਸ ਨੂੰ ਟਰਾਂਸਫਰ ਕੀਤਾ ਜਾ ਰਿਹਾ ਹੈ। ਘਟਨਾ ਦੇ ਸੰਬੰਧ 'ਚ ਬਾਗਪਤ ਜੀ.ਆਰ.ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਦੀ ਸਵੇਰ ਘਟਨਾ ਦੀ ਜਾਣਕਾਰੀ ਮਿਲੀ ਹੈ, ਜਿਸ ਤੋਂ ਬਾਅਦ ਉਹ ਹਾਦਸੇ ਵਾਲੀ ਜਗ੍ਹਾ 'ਤੇ ਪੁੱਜ ਕੇ ਘਟਨਾ ਦੀ ਜਾਂਚ ਕਰ ਰਹੇ ਹਨ।


Related News