ਜੰਮੂ ਕਸ਼ਮੀਰ : ਸ਼ੋਪੀਆਂ ’ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ 3 ਅੱਤਵਾਦੀ ਢੇਰ

10/12/2021 10:25:17 AM

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ’ਚ ਸੋਮਵਾਰ ਦੇਰ ਰਾਤ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ ‘ਦਿ ਰੇਸਿਸਟੈਂਸ ਫਰੰਟ’ (ਟੀ.ਆਰ.ਐੱਫ.) ਦੇ ਤਿੰਨ ਅੱਤਵਾਦੀ ਮਾਰੇ ਗਏ। ਇਨ੍ਹਾਂ ’ਚੋਂ ਇਕ ਅੱਤਵਾਦੀ ਹਾਲ ’ਚ ਸ਼੍ਰੀਨਗਰ ’ਚ ਬਿਹਾਰ ਦੇ ਇਕ ਫੇਰੀ ਵਾਲੇ ਦੇ ਕਤਲ ’ਚ ਸ਼ਾਮਲ ਸੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ’ਚ ਇਮਾਮਸਾਹਿਬ ਇਲਾਕੇ ਦੇ ਤੁਲਰਾਨ ’ਚ ਸੋਮਵਾਰ ਰਾਤ ਘੇਰਾਬੰਦੀ ਕਰ ਕੇ ਤਲਾਸ਼ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਫ਼ੋਰਸਾਂ ’ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਫ਼ੋਰਸਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਤਲਾਸ਼ ਮੁਹਿਮ ’ਚ ਮੁਕਾਬਲੇ ’ਚ ਬਦਲ ਗਈ। ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ’ਚ ਤਿੰਨ ਅੱਤਵਾਦੀ ਮਾਰੇ ਗਏ।

ਇਹ ਵੀ ਪੜ੍ਹੋ : ਪੁੰਛ ’ਚ 5 ਜਵਾਨ ਸ਼ਹੀਦ, RP ਸਿੰਘ ਨੇ ਹਰੀਸ਼ ਰਾਵਤ ਤੇ ਜਾਵੇਦ ਬਾਜਵਾ ਦੀਆਂ ਨਜ਼ਦੀਕੀਆਂ ’ਤੇ ਚੁੱਕੇ ਸਵਾਲ

ਪੁਲਸ ਨੇ ਦੱਸਿਆ ਕਿ ਇਹ ਅੱਤਵਾਦੀ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਨਾਲ ਸੰਬੰਧਤ ਟੀ.ਆਰ.ਐੱਫ. ਨਾਲ ਸੰਬੰਧਤ ਸਨ। ਕਸ਼ਮੀਰ ਜ਼ੋਨ ਪੁਲਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ,‘‘ਸ਼ੋਪੀਆਂ ਮੁਕਾਬਲੇ ਦੀ ਜਾਣਕਾਰੀ : ਲਸ਼ਕਰ-ਏ-ਤੋਇਬਾ (ਟੀ.ਆਰ.ਐੱਫ.) ਦੇ ਤਿੰਨ ਅੱਤਵਾਦੀ ਮਾਰੇ ਗਏ। ਅੱਤਵਾਦੀਆਂ ਦੀ ਪਛਾਣ ਦਾ ਪਤਾ ਲਗਾਇਆ ਜਾ ਰਿਹਾ ਹੈ। ਹਥਿਆਰ ਅਤੇ ਗੋਲਾ ਬਾਰੂਦ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ। ਤਲਾਸ਼ ਜਾਰੀ ਹੈ।’’ ਇਸ ਤੋਂ ਬਾਅਦ ਕਸ਼ਮੀਰ ਦੇ ਆਈ.ਜੀ.ਪੀ. (ਪੁਲਸ ਇੰਸਪੈਕਟਰ ਜਨਰਲ) ਵਿਜੇ ਕੁਮਾਰ ਨੇ ਦੱਸਿਆ ਕਿ ਤਿੰਨ ਅੱਤਵਾਦੀਆਂ ’ਚੋਂ ਇਕ ਅੱਤਵਾਦੀ ਬਿਹਾਰ ਦੇ ਰਹਿਣ ਵਾਲੇ ਫੇਰੀ ਵਾਲੇ ਵੀਰੇਂਦਰ ਪਾਸਵਾਨ ਦੇ ਕਤਲ ’ਚ ਸ਼ਾਮਲ ਸੀ। ਕਸ਼ਮੀਰ ਜ਼ੋਨ ਪੁਲਸ ਨੇ ਆਈ.ਜੀ.ਪੀ. ਦੇ ਹਵਾਲੇ ਤੋਂ ਟਵੀਟ ਕੀਤਾ,‘‘ਸ਼ੋਪੀਆਂ ਮੁਕਾਬਲੇ ਦੀ ਜਾਣਕਾਰੀ : ਤਿੰਨ ਅੱਤਵਾਦੀਆਂ ’ਚੋਂ ਇਕ ਦੀ ਪਛਾਣ ਗਾਂਦੇਰਬਲ ਦੇ ਮੁਖਤਾਰ ਸ਼ਾਹ ਦੇ ਰੂਪ ’ਚ ਹੋਈ ਹੈ, ਜੋ ਬਿਹਾਰ ਦੇ ਫੇਰੀਵਾਲੇ ਵੀਰੇਂਦਰ ਪਾਸਵਾਨ ਦੇ ਕਤਲ ਤੋਂ ਬਾਅਦ ਸ਼ੋਪੀਆਂ ਚੱਲਾ ਗਿਆ ਸੀ।’’ ਪਾਸਵਾਨ ਦੀ 5 ਅਕਤੂਬਰ ਨੂੰ ਸ਼ਹਿਰ ਦੇ ਹਵਲ ਇਲਾਕੇ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਤਵਾਦੀਆਂ ਨੇ ਉਸ ਦਿਨ ਬਾਂਦੀਪੋਰਾ ਜ਼ਿਲ੍ਹੇ ਦੇ ਨਾਇਦਖਾਈ ਇਲਾਕੇ ’ਚ ਇਕ ਸਥਾਨਕ ਟੈਕਸੀ ਅੱਡੇ ਦੇ ਪ੍ਰਧਾਨ ਮੁਹੰਮਦ ਸ਼ਫੀ ਲੋਨ ਦਾ ਵੀ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਪੁੰਛ ’ਚ ਮੁਕਾਬਲਾ, JCO ਸਮੇਤ 5 ਜਵਾਨ ਸ਼ਹੀਦ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News