ਗੁਰੂਗ੍ਰਾਮ ’ਚ ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ, 3 ਦੀ ਮੌਤ ਤੇ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

Monday, Jul 19, 2021 - 03:16 PM (IST)

ਗੁਰੂਗ੍ਰਾਮ ’ਚ ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ, 3 ਦੀ ਮੌਤ ਤੇ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਗੁਰੂਗ੍ਰਾਮ— ਹਰਿਆਣਾ ਦੇ ਫਰੂਖਨਗਰ ਡਵੀਜ਼ਨ ਦੇ ਖਵਾਸਪੁਰ ਪਿੰਡ ਵਿਚ ਐਤਵਾਰ ਦੇਰ ਰਾਤ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਇਮਾਰਤ ਦੇ ਮਲਬੇ ਹੇਠੋਂ 3 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਇਕ ਵਿਅਕਤੀ ਜ਼ਖਮੀ ਹੋਇਆ ਹੈ। ਮਲਬੇ ਹੇਠਾਂ 4-5 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਅਜੇ ਤੱਕ ਇਕ ਵਿਅਕਤੀ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ ਹੈ। ਪੁਲਸ ਮੁਤਾਬਕ ਇਮਾਰਤ ਵਿਚ ਕੁਝ ਮਜ਼ਦੂਰ ਰਹਿ ਰਹੇ ਸਨ। ਸਕਿਓਰਿਟੀ ਗਾਰਡ ਮੁਤਾਬਕ ਇਮਾਰਤ ਦੇ ਮਲਬੇ ਹੇਠਾਂ 4-5 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ’ਚ ਜੁੱਟੀਆਂ ਹੋਈਆਂ ਹਨ।

PunjabKesari

ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ (ਐੱਨ. ਡੀ. ਆਰ. ਐੱਫ.) ਦੇ ਸਹਾਇਕ ਕਮਾਂਡਰ ਨੇ ਕਿਹਾ ਕਿ ਅਸੀਂ ਅਗਲੇ 1-2 ਘੰਟਿਆਂ ਵਿਚ ਮਲਬਾ ਸਾਫ ਕਰ ਦੇਵਾਂਗੇ। ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨ ਡਾਕਟਰ ਯਸ਼ ਗਰਗ ਨੇ ਕਿਹਾ ਕਿ ਘਟਨਾ ਦਾ ਪਤਾ ਲੱਗਦੇ ਹੀ ਰਾਹਤ ਅਤੇ ਬਚਾਅ ਲਈ ਟੀਮਾਂ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ। ਓਧਰ ਪਟੌਦੀ ਦੇ ਵਿਧਾਇਕ ਸੱਤਿਆ ਪ੍ਰਕਾਸ਼ ਜਰਾਵਤਾ, ਸਬ-ਡਵੀਜ਼ਨਲ ਮੈਜਿਸਟ੍ਰੇਟ ਪ੍ਰਦੀਪ ਕੁਮਾਰ ਅਤੇ ਐਂਬੂਲੈਂਸ-ਡਾਕਟਰ ਵੀ ਮੌਕੇ ’ਤੇ ਮੌਜੂਦ ਹਨ। 


author

Tanu

Content Editor

Related News