ਦਰਦਨਾਕ ਹਾਦਸਾ; ਘਰ 'ਚ ਅੱਗ ਲੱਗਣ ਨਾਲ ਜਿਊਂਦੀਆਂ ਸੜੀਆਂ ਤਿੰਨ ਭੈਣਾਂ

Monday, Feb 12, 2024 - 10:56 AM (IST)

ਦਰਦਨਾਕ ਹਾਦਸਾ; ਘਰ 'ਚ ਅੱਗ ਲੱਗਣ ਨਾਲ ਜਿਊਂਦੀਆਂ ਸੜੀਆਂ ਤਿੰਨ ਭੈਣਾਂ

ਬਨਿਹਾਲ (ਭਾਸ਼ਾ)- ਜੰਮੂ ਕਸ਼ਮੀਰ 'ਚ ਰਾਮਬਨ ਜ਼ਿਲ੍ਹੇ ਦੇ ਸਦੂਰ ਪਿੰਡ 'ਚ ਸੋਮਵਾਰ ਨੂੰ ਇਕ ਘਰ 'ਚ ਅੱਗ ਲੱਗ ਗਈ। ਇਸ ਹਾਦਸੇ 3 ਭੈਣਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉਖਰਾਲ ਮੰਡਲ ਦੇ ਧਨਮਸਤਾ-ਤਜਨੀਹਾਲ ਪਿੰਡ 'ਚ ਤਿੰਨ ਮੰਜ਼ਿਲਾ ਮਕਾਨ 'ਚ ਸੋਮਵਾਰ ਸਵੇਰੇ ਅੱਗ ਲੱਗ ਗਈ। 

ਇਹ ਵੀ ਪੜ੍ਹੋ : ਨਾਨਕੇ ਆਏ 2 ਸਾਲਾ ਮਾਸੂਮ ਨੇ ਪਾਣੀ ਸਮਝ ਕੇ ਪੀ ਲਿਆ ਕੀਟਨਾਸ਼ਕ, ਤੜਫ਼-ਤੜਫ਼ ਕੇ ਤੋੜਿਆ ਦਮ

ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਬਿਸਮਾ (18), ਸੈਕਾ (14) ਅਤੇ ਸਾਨੀਆ (11) ਸਭ ਤੋਂ ਉੱਪਰੀ ਮੰਜ਼ਿਲ 'ਤੇ ਸੌਂ ਰਹੀਆਂ ਸਨ ਅਤੇ ਅੱਗ ਦੇ ਪੂਰੇ ਘਰ 'ਚ ਫੈਲਣ ਕਾਰਨ ਉਹ ਬਾਹਰ ਨਹੀਂ ਨਿਕਲ ਸਕੀਆਂ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News